Connect with us

ਅਪਰਾਧ

ਜਾਇਦਾਦ ਦੇ ਮਾਮਲੇ ਵਿਚ ਧੋਖਾਦੇਹੀ ਕਰਨ ਦੇ ਦੋਸ਼ ਤਹਿਤ ਦੋ ਖ਼ਿਲਾਫ਼ ਕੇਸ ਦਰਜ

Published

on

Filed a case against two under the charge of fraud in property case

ਲੁਧਿਆਣਾ : ਜਾਇਦਾਦ ਦੇ ਮਾਮਲੇ ਵਿਚ ਧੋਖਾਦੇਹੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਮਾਡਲ ਟਾਊਨ ਐਕਸਟੈਂਸ਼ਨ ਦੇ ਰਹਿਣ ਵਾਲੇ ਐਸ ਕੇ ਗਰਗ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਅਤੇ ਇਸ ਸਬੰਧੀ ਪੁਲਿਸ ਨੇ ਹਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨਿਊ ਸ਼ਿਮਲਾਪੁਰੀ ਅਤੇ ਰਵੀ ਭੂਸ਼ਨ ਸਿੰਗਲਾ ਪੁੱਤਰ ਚਰਨ ਸਿੰਘ ਵਾਸੀ ਮਾਡਲ ਟਾਊਨ ਐਕਸਟੈਂਸ਼ਨ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਨਾਮ ‘ਤੇ ਮਲੇਰਕੋਟਲਾ ਰੋਡ ‘ਤੇ ਇਕ ਐਸ.ਸੀ.ਓ. ਹੈ, ਜੋ ਕਿ ਉਸ ਨੇ ਉਕਤ ਕਥਿਤ ਦੋਸ਼ੀਆਂ ਨੂੰ ਆਈਲਟਸ ਸੈਂਟਰ ਖੋਲ੍ਹਣ ਲਈ ਕਿਰਾਏ ‘ਤੇ ਦਿੱਤਾ ਸੀ। ਕਥਿਤ ਦੋਸ਼ੀਆਂ ਨੇ ਮੁਦੱਈ ਦੀ ਗ਼ੈਰ ਹਾਜ਼ਰੀ ਵਿਚ ਉਸ ਦੀ ਪਤਨੀ ਦੇ ਦਸਤਖਤ ਕਰਵਾ ਕੇ ਮੈਜਿਸਟ੍ਰੇਟ ਸਾਹਮਣੇ ਮੁਦੱਈ ਦੀ ਪਤਨੀ ਨੂੰ ਪੇਸ਼ ਕੀਤੇ ਬਿਨਾਂ ਹੀ ਲੀਜ਼ ਡੀਡ ਆਪਣੇ ਨਾਮ ‘ਤੇ ਕਰਵਾ ਲਈ ਅਤੇ ਉਸ ਨਾਲ ਧੋਖਾ ਕੀਤਾ।

Facebook Comments

Trending