ਲੁਧਿਆਣਾ : ਪੀ.ਏ.ਯੂ. ਦੇ ਖੇਤੀ ਮੌਸਮ ਵਿਗਿਆਨ ਅਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਮਾਹਿਰ ਡਾ. ਪ੍ਰਭਜੋਤ ਕੌਰ ਸਿੱਧੂ ਨੂੰ ਬੀਤੇ ਦਿਨੀਂ ਉਹਨਾਂ ਦੇ ਖੇਤਰ ਵਿੱਚ ਦਿੱਤੇ ਗਏ ਯੋਗਦਾਨ ਲਈ ਮੌਸਮ ਵਿਗਿਆਨੀਆਂ ਨੇ ਸੰਸਥਾ ਵੱਲੋਂ ਵੱਕਾਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ । ਇਹ ਇਨਾਮ ਬੀਤੇ ਦਿਨੀਂ ਸ਼ੇਰੇ ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਚਲਰਲ ਸਾਇੰਸਜ਼ ਐਂਡ ਤਕਨਾਲੋਜੀ, ਸ਼੍ਰੀਨਗਰ ਵਿਖੇ ਹੋਈ ਰਾਸ਼ਟਰੀ ਕਾਨਫਰੰਸ ਦੌਰਾਨ ਦਿੱਤਾ ਗਿਆ ।
ਡਾ. ਪ੍ਰਭਜੋਤ ਕੌਰ ਦੇ ਨਾਂ ਹੇਠ ਵੱਖ-ਵੱਖ ਰਾਸ਼ਟਰੀ ਅੰਤਰਰਾਸ਼ਟਰੀ ਰਸਾਲਿਆਂ ਵਿੱਚ 130 ਤੋਂ ਵਧੇਰੇ ਖੋਜ ਪੱਤਰ ਸ਼ਾਮਿਲ ਹਨ । ਇਸ ਤੋਂ ਇਲਾਵਾ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ । 12 ਕਿਤਾਬਾਂ ਵਿੱਚ ਉਹਨਾਂ ਦੇ ਅਧਿਆਇ ਸ਼ਾਮਿਲ ਹਨ । 18 ਖੋਜ ਬੁਲਿਟਨਾਂ ਅਤੇ 51 ਆਰਟੀਕਲਾਂ ਦੀ ਲੇਖਣੀ ਵੀ ਉਹਨਾਂ ਦੇ ਹਿੱਸੇ ਆਈ ਹੈ । ਉਹਨਾਂ ਦੀ ਨਿਗਰਾਨੀ ਹੇਠ 3 ਪੀ ਐੱਚ ਡੀ ਅਤੇ 11 ਐੱਮ ਐੱਸ ਸੀ ਵਿਦਿਆਰਥੀਆਂ ਨੇ ਆਪਣਾ ਕਾਰਜ ਸੰਪੂਰਨ ਕੀਤਾ ।
ਇਸ ਤੋਂ ਇਲਾਵਾ ਉਹਨਾਂ ਨੇ ਉੱਚ ਪੱਧਰੀ ਖੇਤੀ ਸੰਸਥਾਵਾਂ ਵੱਲੋਂ ਪ੍ਰਾਯੋਜਿਤ 14 ਖੋਜ ਪ੍ਰੋਜੈਕਟਾਂ ਵਿੱਚ ਵੀ ਯੋਗਦਾਨ ਪਾਇਆ । ਤਿੰਨ ਦਰਜਨ ਦੇ ਕਰੀਬ ਗੋਸ਼ਟੀਆਂ, ਸਿਖਲਾਈ ਪ੍ਰੋਗਰਾਮ ਉਹਨਾਂ ਨੇ ਆਯੋਜਿਤ ਕੀਤੇ ਅਤੇ 10 ਅੰਤਰਰਾਸ਼ਟਰੀ ਅਤੇ 82 ਰਾਸ਼ਟਰੀ ਕਾਨਫਰੰਸਾਂ ਵਿੱਚ ਭਾਗ ਲਿਆ ।