ਪੰਜਾਬ ਨਿਊਜ਼
ਅੰਤਰਰਾਸ਼ਟਰੀ ਮਸ਼ੀਨਰੀ ਨਿਰਮਾਤਾ ਦੇ ਉੱਚ ਪੱਧਰੀ ਵਫ਼ਦ ਵੱਲੋਂ ਪੀ.ਏ.ਯੂ. ਦਾ ਦੌਰਾ
Published
3 years agoon
ਲੁਧਿਆਣਾ : ਬੀਤੇ ਦਿਨੀਂ ਅੰਤਰਰਾਸ਼ਟਰੀ ਪੱਧਰ ਤੇ ਖੇਤੀ ਮਸ਼ੀਨਰੀ ਬਨਾਉਣ ਵਾਲੀ ਕੰਪਨੀ ਕਲਾਸ ਦੇ ਉੱਚ ਪੱਧਰੀ ਵਫ਼ਦ ਨੇ ਪੀ.ਏ.ਯੂ. ਦਾ ਦੌਰਾ ਕੀਤਾ । ਇਸ ਵਿੱਚ ਹਾਰਸਵਿੰਕਲ ਜਰਮਨੀ ਦੇ ਯੂਨਿਟ ਤੋਂ ਮਾਨਵ ਸਰੋਤ ਅਧਿਕਾਰੀ ਕੁਮਾਰੀ ਐਂਜੇ ਕੁਨਕੀਜ਼ ਅਤੇ ਕਲਾਸ ਦੇ ਭਾਰਤ ਵਿੱਚ ਮੁੱਖ ਮਾਨਵ ਸਰੋਤ ਅਧਿਕਾਰੀ ਸ਼੍ਰੀ ਭਾਵੀਸ਼ ਅਵਸਥੀ ਸ਼ਾਮਿਲ ਸਨ । ਇਹਨਾਂ ਅਧਿਕਾਰੀਆਂ ਨੇ ਕੰਪਨੀ ਦੇ ਪੀ.ਏ.ਯੂ. ਨਾਲ ਦੁਵੱਲੀ ਸਾਂਝ ਦੇ ਮੌਕਿਆਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਜਾਨਣ ਲਈ ਇਹ ਦੌਰਾ ਕੀਤਾ ।
ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਕਲਾਸ ਅਤੇ ਪੀ.ਏ.ਯੂ. ਦੀ ਸਾਂਝ ਬਹੁਤ ਪੁਰਾਣੀ ਅਤੇ ਕਈ ਪੱਧਰਾਂ ਤੇ ਹੈ । ਪੀ.ਏ.ਯੂ. ਨੇ ਆਪਣੇ ਅਕਾਦਮਿਕ ਵਿਕਾਸ ਅਤੇ ਵਿਦਿਆਰਥੀਆਂ ਦੇ ਗਿਆਨ ਵਾਧੇ ਲਈ ਹਮੇਸ਼ਾਂ ਕਲਾਸ ਨਾਲ ਸਾਂਝ ਦਾ ਰਿਸ਼ਤਾ ਬਣਾਇਆ ਹੈ । ਉਹਨਾਂ ਦੱਸਿਆ ਕਿ ਕਲਾਸ ਸਮੂਹ ਵੱਲੋਂ ਦੁਨੀਆਂ ਭਰ ਵਿੱਚ ਬਿਹਤਰੀਨ ਕੰਬਾਈਨ ਹਾਰਸਵੈਸਟਰ ਤਕਨਾਲੋਜੀ ਪ੍ਰਯੋਗਸ਼ਾਲਾ ਦਾ ਵਿਕਾਸ ਕੀਤਾ ਗਿਆ ਹੈ । ਨਾਲ ਹੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਅਤੇ ਪੀ.ਏ.ਯੂ. ਦੇ ਖੇਤੀ ਇੰਜਨੀਅਰਾਂ ਦੀ ਆਨ ਕੈਂਪਸ ਪਲੇਸਮੈਂਟ ਇਸ ਸਾਂਝ ਦੇ ਹੋਰ ਸੂਤਰ ਹਨ ।
ਕੁਮਾਰੀ ਐਂਜ਼ੇ ਕੁਨਕੀਜ਼ ਨੇ ਪੀ.ਏ.ਯੂ. ਵੱਲੋਂ ਕੀਤੇ ਜਾਂਦੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਪੀ.ਏ.ਯੂ. ਦੇ ਖੇਤੀ ਇੰਜਨੀਅਰਾਂ ਵੱਲੋਂ ਕਲਾਸ ਕੰਪਨੀ ਦੇ ਵਿਕਾਸ ਲਈ ਪਾਏ ਯੋਗਦਾਨ ਨੂੰ ਉਭਾਰਿਆ । ਉਹਨਾਂ ਨੇ ਆਉਂਦੇ ਸਾਲਾਂ ਵਿੱਚ ਇਸ ਸਾਂਝ ਦੇ ਹੋਰ ਮਜ਼ਬੂਤ ਹੋਣ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ । ਸ਼੍ਰੀ ਭਾਵੇਸ਼ ਅਵਸਥੀ ਨੇ ਪੀ.ਏ.ਯੂ. ਵੱਲੋਂ ਅਕਾਦਮਿਕ ਅਤੇ ਖੋਜ ਸਹੂਲਤਾਂ ਦੇ ਢਾਂਚੇ ਨੂੰ ਸਲਾਹਿਆ ।
ਇਸ ਵਫ਼ਦ ਨਾਲ ਗੱਲਬਾਤ ਕਰਦਿਆਂ ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਖੇਤੀ ਖੇਤਰ ਵਿੱਚ ਪੀ.ਏ.ਯੂ. ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ । ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਨੇ ਪੇਂਡੂ ਖੇਤਰਾਂ ਵਿੱਚ ਨਾਰੀ ਸਸ਼ਕਤੀਕਰਨ ਅਤੇ ਕਮਿਊਨਟੀ ਵਿਕਾਸ ਖੇਤਰ ਵਿੱਚ ਪੀ.ਏ.ਯੂ. ਦੇ ਯੋਗਦਾਨ ਨੂੰ ਸਾਹਮਣੇ ਲਿਆਂਦਾ । ਡਾ. ਮਹੇਸ਼ ਨਾਰੰਗ ਨੇ ਖੇਤ ਮਸ਼ੀਨਰੀ ਦੇ ਖੇਤਰ ਵਿੱਚ ਪੀ.ਏ.ਯੂ. ਵੱਲੋਂ ਕੀਤੇ ਕਾਰਜ ਦੀ ਗੱਲ ਕੀਤੀ ।
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ