Connect with us

ਪੰਜਾਬੀ

36 ਅੰਗਹੀਣਾਂ ਨੂੰ ਬਨਾਉਟੀ ਅੰਗ ਪ੍ਰਦਾਨ

Published

on

Provision of artificial limbs to 36 disabled persons

ਲੁਧਿਆਣਾ : ਭਾਰਤ ਵਿਕਾਸ ਪ੍ਰੀਸ਼ਦ ਵਲੋਂ ਇਕ ਨਿੱਜੀ ਸਨਅਤ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਮਹਾਰਿਸ਼ੀ ਵਾਲਮੀਕਿ ਨਗਰ ਸਥਿਤ ਵਿਕਲਾਂਗ ਸਹਾਇਤਾ ਕੇਂਦਰ ਵਿਚ ਅੰਗਹੀਣਾਂ ਨੂੰ ਬਣਾਉਟੀ ਅੰਗ ਪ੍ਰਦਾਨ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ /

ਇਸ ਮੌਕੇ ਉੱਘੇ ਸਨਅਤਕਾਰ ਰਾਹੁਲ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਅੰਗਹੀਣਾਂ ਨੂੰ ਬਣਾਉਟੀ ਅੰਗ ਪ੍ਰਦਾਨ ਕੀਤੇ। ਇਸ ਮੌਕੇ ਪ੍ਰੀਸ਼ਦ ਦੀ ਸਕੱਤਰ ਜਨਰਲ ਅਰੁਣਾ ਪੁਰੀ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੀਸ਼ਦ ਵਲੋਂ ਅੰਗਹੀਣਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਬੀ ਕੇ ਭੱਲਾ, ਡਾ. ਡੀ. ਆਰ. ਸੀ. ਬਖੇਟੀਆ, ਐੱਸ ਸੂਦ, ਪੰਕਜ ਸ਼ਰਮਾ, ਆਰ. ਕੇ. ਵਾਲੀਆ, ਰਜਿੰਦਰ ਬਾਂਸਲ, ਸੁਨੀਲ ਸੂਦ, ਪੀ. ਕੇ. ਮਲਹੋਤਰਾ, ਸੁਭਾਸ਼ ਕਤਿਆਲ, ਅਰਚਨਾ ਗੁਪਤਾ ਅਤੇ ਸ਼ਾਂਤਾ ਖੰਨਾ ਤੋਂ ਇਲਾਵਾ ਹੋਰ ਅਹੁਦੇਦਾਰ ਵੀ ਹਾਜ਼ਰ ਸਨ | ਇਸ ਮੌਕੇ 36 ਅੰਗਹੀਣਾਂ ਨੂੰ ਵੱਖ ਵੱਖ ਪ੍ਰਕਾਰ ਦੇ 38 ਬਣਾਉਟੀ ਅੰਗ ਪ੍ਰਦਾਨ ਕੀਤੇ ਗਏ।

Facebook Comments

Trending