Connect with us

ਅਪਰਾਧ

ਵਿਆਹੁਤਾ ਨਾਲ ਜਬਰ ਜਨਾਹ ਕਰਨ ਵਾਲੇ ਪ੍ਰਵਾਸੀ ਭਾਰਤੀ ਸਮੇਤ 4 ਖ਼ਿਲਾਫ਼ ਕੇਸ ਦਰਜ

Published

on

Case filed against two sons and mother for fraud of Rs 7 lakh in the name of sending them to Canada

ਲੁਧਿਆਣਾ : ਵਿਆਹ ਦੇ ਮਾਮਲੇ ਵਿਚ ਧੋਖਾ ਦੇ ਕੇ ਵਿਆਹੁਤਾ ਨਾਲ ਜਬਰ ਜਨਾਹ ਕਰਨ ਵਾਲੇ ਪ੍ਰਵਾਸੀ ਭਾਰਤੀ ਸਮੇਤ ਪੁਲਿਸ ਨੇ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਅਮਲ ‘ਚ ਲਿਆਂਦੀ ਤੇ ਇਸ ਸਬੰਧੀ ਪੁਲਿਸ ਨੇ ਕੈਨੇਡਾ ਦੇ ਰਹਿਣ ਵਾਲੇ ਭੀਸ਼ਮ ਰੱਤੀ ਉਸਦੇ ਸਾਥੀਆਂ ਅਸ਼ੋਕ ਕੁਮਾਰ, ਅਸ਼ੋਕ ਕੁਮਾਰ ਦੀ ਪਤਨੀ ਸੋਨੀ ਤੇ ਅਮਰੀਕ ਜੈਸਵਾਲ ਵਾਸੀ ਕੈਨੇਡਾ ਕੈਲਗਰੀ ਖਿਲਾਫ਼ ਕੇਸ ਦਰਜ ਕੀਤਾ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਭੀਸ਼ਮ ਰਤੀ ਜੋ ਕਿ ਹੁਣ ਕੈਨੇਡਾ ‘ਚ ਰਹਿੰਦਾ ਹੈ, ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੁੰਦੇ ਉਸ ਨਾਲ ਵਿਆਹ ਕਰਵਾ ਲਿਆ ਤੇ ਇਸ ਆੜ ‘ਚ ਉਸ ਨਾਲ ਜਬਰ ਜਨਾਹ ਕਰਦਾ ਰਿਹਾ। ਕੁਝ ਸਮਾਂ ਪਹਿਲਾਂ ਭੀਸ਼ਮ ਕੈਨੇਡਾ ਚਲਾ ਗਿਆ ਅਤੇ ਮੁੜ ਵਾਪਸ ਨਹੀਂ ਆਇਆ ਜਿਸ ‘ਤੇ ਪੀੜਤ ਔਰਤ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ।

Facebook Comments

Trending