Connect with us

ਅਪਰਾਧ

ਕਿਰਾਏਦਾਰਾਂ ਨੇ ਮਕਾਨ ਮਾਲਿਕ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਦੋਸ਼ੀ ਫਰਾਰ

Published

on

Tenants attack landlord with sharp weapons, accused absconding

ਲੁਧਿਆਣਾ : ਸਥਾਨਕ ਮੁਹੱਲਾ ਗੋਪਾਲ ਨਗਰ ਹੈਬੋਵਾਲ ਕਲਾਂ ਰਹਿਣ ਵਾਲੇ ਵਿਅਕਤੀ ਉੱਪਰ ਕਿਰਾਏਦਾਰ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਕਤ ਮਾਮਲੇ ਵਿਚ ਥਾਣਾ ਹੈਬੋਵਾਲ ਪੁਲਿਸ ਨੇ ਗੋਪਾਲ ਨਗਰ ਵਾਸੀ ਰਵੀ ਕੁਮਾਰ ਦੇ ਬਿਆਨ ਉਪਰ ਸਾਹਿਲ, ਰੋਹਿਤ ਅਤੇ ਉਨ੍ਹਾਂ ਦੇ ਪੰਜ ਅਣਪਛਾਤੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਹੈ।

ਸ਼ਿਕਾਇਤਕਰਤਾ ਰਵੀ ਕੁਮਾਰ ਮੁਤਾਬਕ ਦੋਸ਼ੀ ਸਾਹਿਲ ਅਤੇ ਰੋਹਿਤ ਮੁੱਦਈ ਦੇ ਦੋਸਤ ਯਸ਼ਪਾਲ ਸ਼ਰਮਾ ਦੇ ਘਰ ਬਤੌਰ ਕਿਰਾਏਦਾਰ ਰਹਿ ਰਹੇ ਸਨ। ਮੁੱਦਈ ਮੁਤਾਬਕ ਦੋਸ਼ੀ ਆਮ ਤੌਰ ‘ਤੇ ਸ਼ੱਕੀ ਕਿਰਦਾਰ ਦੀਆਂ ਔਰਤਾਂ ਨੂੰ ਘਰ ਲੈ ਕੇ ਆਉਂਦੇ ਸਨ। ਕਿਰਾਏਦਾਰਾਂ ਨੂੰ ਉਨ੍ਹਾਂ ਅਜਿਹਾ ਕਰਨ ਤੋਂ ਰੋਕਿਆ ਤਾਂ ਤੈਸ਼ ਵਿਚ ਆ ਕੇ ਸਾਹਿਲ ਅਤੇ ਰੋਹਿਤ ਨੇ ਆਪਣੇ ਪੰਜ ਅਣਪਛਾਤੇ ਹਥਿਆਰਬੰਦ ਸਾਥੀਆਂ ਸਮੇਤ ਮੁੱਦਈ ਅਤੇ ਉਸ ਦੇ ਦੋਸਤ ‘ਤੇ ਹਮਲਾ ਕਰ ਦਿੱਤਾ।

Facebook Comments

Trending