ਲੁਧਿਆਣਾ : ਇਸ਼ਮੀਤ ਸਿੰਘ ਮਿਊਜ਼ਿਕ ਅਕੈਡਮੀ ਵਿਖੇ ਚਾਈਲਡਹੁੱਡ ਕਿੰਡਰਗਾਰਟਨ ਸਕੂਲ ਦਾ ਸਾਲਾਨਾ ਸਮਾਗਮ ਬਚਪਨ ਫਿਏਸਟਾ ਕਰਵਾਇਆ ਗਿਆ। ਬਾਲ ਮਨੋਵਿਗਿਆਨ ਮਾਹਰ ਸ਼ਵੇਤਾ ਚੁੱਘ ਮੁੱਖ ਮਹਿਮਾਨ ਵਜੋਂ ਪਹੁੰਚੀ। ਇਸੇ ਸਮੇਂ ਐੱਮਏਆਈ ਅਬੈਕਸ ਦੇ ਡਾਇਰੈਕਟਰ ਗੁਰਮੀਤ ਸਚਦੇਵਾ ਤੇ ਕ੍ਰਿਏਟਿਵ ਆਰਟ ਡਰੈਗਨ ਆਰਟਸ ਦੇ ਡਾਇਰੈਕਟਰ ਲਿਲੀ ਰਾਜਨ ਵੀ ਪਹੁੰਚੇ।
ਸਕੂਲ ਡਾਇਰੈਕਟਰ ਇਸ਼ਨੀਤ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਚ ਬੱਚਿਆਂ ਨੇ ਸਵਾਗਤੀ ਗੀਤ ਪੇਸ਼ ਕੀਤਾ ਤੇ ਫਿਰ ਇਕ ਤੋਂ ਬਾਅਦ ਇਕ ਪੇਸ਼ਕਾਰੀਆਂ ਦਿੱਤੀਆਂ । ਇਕ ਪਾਸੇ ਜਿੱਥੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ ਪੇਸ਼ ਕੀਤਾ ਗਿਆ, ਉੱਥੇ ਬੱਚਿਆਂ ਦੀ ਮਾਵਾਂ ਨੇ ਵੀ ਪੇਸ਼ਕਾਰੀ ਦਿੱਤੀ । ਬੱਚਿਆਂ ਨੇ ਕੋਰੋਨਾ ਕਾਲ ਵਿਚ ਅਜਿਹਾ ਮਾਹੌਲ ਵੀ ਪੇਸ਼ ਕੀਤਾ ਜਦੋਂ ਕੋਰੋਨਾ ਯੋਧਿਆਂ ਨੇ ਮੁਸ਼ਕਲ ਸਮੇਂ ਵਿਚ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਦੂਜਿਆਂ ਦੀ ਸੇਵਾ ਕੀਤੀ।
ਇਸ ਤੋਂ ਬਾਅਦ ਗ੍ਰੈਜੂਏਸ਼ਨ ਸੈਰੇਮਨੀ ਕੀਤੀ ਗਈ, ਜਿਸ ਵਿਚ ਬੱਚਿਆਂ ਨੂੰ ਡਿਗਰੀ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਮਿਸ ਇੰਟੈਲੀਜੈਂਟ ਦਾ ਖਿਤਾਬ ਅਖੰਡਜੋਤ ਕੌਰ ਨੂੰ ਅਤੇ ਮਿਸਟਰ ਇੰਟੈਲੀਜੈਂਟ ਦਾ ਖਿਤਾਬ ਬਲਪ੍ਰੀਤ ਸਿੰਘ ਨੂੰ ਦਿੱਤਾ ਗਿਆ। ਸਮਾਗਮ ਦੌਰਾਨ ਸਕੂਲ ਡਾਇਰੈਕਟਰ ਇਸ਼ਨੀਤ ਸ਼ਰਮਾ, ਹਾਜ਼ਰ ਮਹਿਮਾਨਾਂ ਨੇ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਅਤੇ ਬੱਚਿਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।