ਲੁਧਿਆਣਾ : ਆਲ ਇੰਡੀਆ ਸਾਈਕਲ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੀ 35ਵੀਂ ਸਾਲਾਨਾ ਜਨਰਲ ਮੀਟਿੰਗ ਏਵਨ ਸਾਈਕਲ ਲੁਧਿਆਣਾ ਵਿਖੇ ਐਕਮਾ ਦੇ ਪ੍ਰਧਾਨ ਤੇ ਏਵਨ ਸਾਈਕਲ ਦੇ ਸੀ.ਐਮ.ਡੀ. ਉਂਕਾਰ ਸਿੰਘ ਪਾਹਵਾ ਦੀ ਅਗਵਾਈ ‘ਚ ਹੋਈ, ਜਿਸ ‘ਚ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਕਰਦਿਆਂ ਸਾਲ 2022-2024 ਲਈ ਈ.ਆਈ. ਸਾਈਕਲ ਦੇ ਰਾਜਾ ਗੋਪਾਲ ਨੂੰ ਐਕਮਾ ਦਾ ਪ੍ਰਧਾਨ ਅਤੇ ਹੀਰੋ ਸਾਈਕਲ ਦੇ ਅਦਿੱਤਯਾ ਮੁੰਜਾਲ ਨੂੰ ਉਪ ਪ੍ਰਧਾਨ ਚੁਣਿਆ ਗਿਆ।
ਐਕਮਾ ਦਾ ਪ੍ਰਧਾਨ ਬਣਾਉਣ ਲਈ ਰਾਜਾ ਗੋਪਾਲ ਨੇ ਕਿਹਾ ਕਿ ਉਹ ਸਾਈਕਲ ਉਤਪਾਦਕਾਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣ ਲਈ ਹਰ ਉਪਰਾਲਾ ਕਰਨਗੇ। ਐਕਮਾ ਦੇ ਉਪ ਪ੍ਰਧਾਨ ਅਦਿੱਤਯਾ ਮੁੰਜਾਲ ਨੇ ਸਾਈਕਲ ਸਨਅਤ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣ ਲਈ ਕੀਤੇ ਜਾਣ ਵਾਲੇ ਯਤਨਾਂ ਦੀ ਜਾਣਕਾਰੀ ਦਿੱਤੀ।
ਐਕਮਾ ਦੀ ਸਾਲਾਨਾ ਜਨਰਲ ਮੀਟਿੰਗ ‘ਚ ਵਿਸ਼ਵ ਸਾਈਕਲ ਦਿਵਸ ਮੌਕੇ 3 ਸਨਅਤਕਾਰਾਂ ਨੂੰ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ। ਜਿਸ ‘ਚ ਸਾਈਕਲ ਸਨਅਤਕਾਰ ਤੇ ਹੀਰੋ ਈਕੋ ਸਮੂਹ ਦੇ ਚੇਅਰਮੈਨ ਵਿਜੈ ਮੁੰਜਾਲ, ਸਾਈਕਲ ਕਾਰਜਕਾਰੀ, ਉਪ ਚੇਅਰਮੈਨ ਤੇ ਐਮ.ਡੀ. ਹੀਰੋ ਸਾਈਕਲ ਲੁਧਿਆਣਾ ਅਤੇ ਸਾਈਕਲ ਸਨਅਤ ਲਈ ਸ਼ਾਨਦਾਰ ਸੇਵਾਵਾਂ ਦੇਣ ਲਈ ਐਕਮਾ ਦੇ ਸਾਬਕਾ ਸਰਪ੍ਰਸਤ ਅਤੇ ਮਾਰੂਤੀ ਉਦਯੋਗ ਦੇ ਸਾਬਕਾ ਐਮ.ਡੀ. ਨੋਇਡਾ ਜਗਦੀਸ਼ ਖੱਟਰ ਨੂੰ ਮਰਨ ਉਪਰੰਤ ਪੁਰਸਕਾਰ ਦਿੱਤਾ ਜਾਵੇਗਾ।
ਸਾਲਾਨਾ ਮੀਟਿੰਗ ‘ਚ ਵਿਜੈ ਮੁੰਜਾਲ, ਕੇ.ਕੇ. ਸੇਠ, ਸੁਭਾਸ਼ ਲਾਕੜਾ, ਸੰਜੇ ਮਹਿੰਦਰੂ, ਰਿਸ਼ੀ ਪਾਹਵਾ, ਗੌਰਵ ਮੁੰਜਾਲ, ਰਾਜੇਸ਼ ਸੇਠ, ਸਚਿਨ ਲਾਕੜਾ, ਰਾਜੇਸ਼ ਕਪੂਰ, ਮਨਦੀਪ ਪਾਹਵਾ, ਵਿਸ਼ਾਲ ਮਹਿੰਦਰੂ, ਜੀ.ਡੀ. ਕਪੂਰ, ਰੋਹਿਤ ਗੋਟੀ, ਅਸ਼ੋਕ ਗੋਇਲ, ਪ੍ਰਸ਼ਾਂਤ, ਅਮਨ ਪਾਠਕ, ਐਮ.ਆਰ. ਅਗਰਵਾਲ, ਡਾ.ਕੇ.ਬੀ. ਠਾਕੁਰ ਸਕੱਤਰ ਜਨਰਲ ਐਕਮਾ ਹਾਜ਼ਰ ਸਨ।