Connect with us

ਪੰਜਾਬੀ

ਪਸ਼ੂਧਨ ਤੇ ਪੋਲਟਰੀ ਫਾਰਮਾਂ ‘ਤੇ ਜੈਵਿਕ ਸੁਰੱਖਿਆ ਉਪਾਅ ਸੰਬੰਧੀ ਦਿੱਤੀ ਸਿਖਲਾਈ

Published

on

Training on Organic Safety Measures on Livestock and Poultry Farms

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਪਸ਼ੂਧਨ ਉਤਪਾਦਨ ਪ੍ਰਬੰਧਨ ਵਿਭਾਗ ਵਲੋਂ ਪਸ਼ੂ ਪਾਲਣ ਫਾਰਮਾਂ ‘ਤੇ ਕੰਮ ਕਰਦੇ ਅਨੁਸੂਚਿਤ ਜਾਤੀਆਂ ਦੇ ਪ੍ਰਯੋਗਸ਼ਾਲਾ ਕਰਮਚਾਰੀਆਂ ਲਈ ਪਸ਼ੂਧਨ ਤੇ ਪੋਲਟਰੀ ਫਾਰਮਾਂ ‘ਤੇ ਜੈਵਿਕ ਸੁਰੱਖਿਆ ਦੇ ਉਪਾਅ ਵਿਸ਼ੇ ‘ਤੇ ਇਕ ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।

10 ਸਿੱਖਿਆਰਥੀਆਂ ਨੂੰ ਜੈਵਿਕ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ਬਾਰੇ ਗਿਆਨ ਪ੍ਰਦਾਨ ਕੀਤਾ ਗਿਆ। ਕੋਰਸ ਨਿਰਦੇਸ਼ਕ ਤੇ ਵਿਭਾਗ ਦੇ ਮੁਖੀ ਡਾ. ਯਸ਼ਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਸਿਖਲਾਈ ਦਾ ਆਯੋਜਨ ਡਾ. ਸਰਵਪ੍ਰੀਤ ਸਿੰਘ ਘੁੰਮਣ ਡੀਨ ਵੈਟਨਰੀ ਸਾਇੰਸ ਕਾਲਜ ਦੀ ਅਗਵਾਈ ਅਧੀਨ ਡਾ. ਕੁਲਵਿੰਦਰ ਸਿੰਘ ਸੰਧੂ ਅਤੇ ਸੁਭਾਸ਼ ਚੰਦਰ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।

ਸਿੱਖਿਆਰਥੀਆਂ ਨੂੰ ਟੀਕਾਕਰਨ ਦੇ ਨਾਲ ਫਾਰਮਾਂ ਵਿਚ ਬਿਮਾਰੀਆਂ ਨੂੰ ਕਾਬੂ ਕਰਨ ਸੰਬੰਧੀ ਰੋਕਥਾਮ ਸੁਰੱਖਿਆ ਬਾਰੇ ਜਾਗਰੂਕ ਕੀਤਾ ਗਿਆ। ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਤੇ ਉਨ੍ਹਾਂ ਤੋਂ ਬਚਣ ਲਈ ਵੀ ਭਾਸ਼ਣ ਦਿੱਤਾ ਗਿਆ।

ਸਿੱਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਪਸ਼ੂ ਫਾਰਮਾਂ ਦਾ ਦੌਰਾ ਵੀ ਕਰਵਾਇਆ ਗਿਆ। ਸਮਾਪਤੀ ਸਮਾਗਮ ਵਿਚ ਡਾ. ਸੰਜੀਵ ਕੁਮਾਰ ਉੱਪਲ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਉਨ੍ਹਾਂ ਨੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਦਿੱਤੇ।

Facebook Comments

Trending