Connect with us

ਪੰਜਾਬੀ

ਇਮਾਰਤ ਦੀ ਗੈਰ-ਕਾਨੂੰਨੀ ਤੌਰ ‘ਤੇ ਬਣਾਈ 5ਵੀਂ ਮੰਜ਼ਿਲ ਦਾ ਲੈਂਟਰ ਤੋੜਿਆ

Published

on

Illegal 5th floor lantern of the building was smashed

ਲੁਧਿਆਣਾ : ਨਗਰ ਨਿਗਮ ਜ਼ੋਨ ਡੀ ਅਧੀਨ ਪੈਂਦੀ ਗਿਆਨ ਸਿੰਘ ਰਾੜੇਵਾਲਾ ਮਾਰਕੀਟ ਐਸ.ਸੀ.ਓ. ਨੰਬਰ ਇਕ ਦੀ 5ਵੀਂ ਮੰਜਿਲ ਜੋ ਗੈਰ ਕਾਨੂੰਨੀ ਤੌਰ ‘ਤੇ ਬਣਾਈ ਗਈ ਸੀ, ਨੂੰ ਇਮਾਰਤੀ ਸ਼ਾਖਾ ਸਟਾਫ਼ ਵਲੋਂ ਡਰਿਲ ਮਸ਼ੀਨਾਂ ਦੀ ਮਦਦ ਨਾਲ ਢਾਹ ਦਿੱਤਾ ਗਿਆ। ਇਮਾਰਤੀ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਕਤ ਇਮਾਰਤ ਵਿਚ ਬਿਨ੍ਹਾਂ ਮਨਜੂਰੀ ਹੋਈ ਉਸਾਰੀ 2013 ਵਿਚ ਵੀ ਢਾਹੀ ਗਈ ਸੀ, ਪਰ ਇਮਾਰਤ ਮਾਲਿਕ ਨੇ ਉਸਾਰੀ ਕਰ ਲਈ ਸੀ, ਜਿਸ ਵਿਰੁੱਧ ਨੋਟਿਸ ਭੇਜਿਆ ਗਿਆ ਸੀ।

ਉਨ੍ਹਾਂ ਦੱਸਿਆ ਕਿ 2019 ਕੋਰੋਨਾ ਕਾਲ ਦੌਰਾਨ ਇਮਾਰਤ ਵਿਰੁੱਧ ਕਾਰਵਾਈ ਨਹੀਂ ਹੋ ਸਕੀ ਸੀ, ਹੁਣ ਦਸਤਾਵੇਜੀ ਕਾਰਵਾਈ ਪੂਰੀ ਕਰਕੇ ਇਮਾਰਤ ਦੀ 5ਵੀਂ ਮੰਜਿਲ ਦਾ ਲੈਂਟਰ ਤੋੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਮਾਰਤ ਮਾਲਿਕ ਵਲੋਂ ਬਰਾਂਡੇ ‘ਚ ਲਿਫ਼ਟ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਸੀ, ਜਿਸਦੀ ਪ੍ਰਸ਼ਾਸਨ ਵਲੋਂ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਵੀ ਇਮਾਰਤ ਸਬੰਧੀ ਮਾਮਲਾ ਵਿਚਾਰ ਅਧੀਨ ਹੈ, ਜਿਸਦੀ 23 ਮਾਰਚ ਨੂੰ ਪੇਸ਼ੀ ਸੀ।

ਉਨ੍ਹਾਂ ਦੱਸਿਆ ਕਿ ਇਮਾਰਤ ਦੀ ਸਭ ਤੋਂ ਉਪਰਲੀ ਮੰਜ਼ਿਲ ਜੋ ਗੈਰ ਕਾਨੂੰਨੀ ਹੈ, ਦੀ ਉਸਾਰੀ ਦੌਰਾਨ ਫੀਲਡ ਸਟਾਫ਼ ਵਲੋਂ ਕਈ ਵਾਰ ਕੰਮ ਬੰਦ ਕਰਨ ਦੀ ਹਦਾਇਤ ਦਿੱਤੀ ਗਈ ਸੀ, ਪਰ ਉਸਾਰੀਕਾਰ ਨੇ ਕੰਮ ਜਾਰੀ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਇਮਾਰਤੀ ਸ਼ਾਖਾ ਦੇ ਚਾਰਾਂ ਜ਼ੋਨਾਂ ਦੇ ਸਟਾਫ਼ ਨੂੰ ਬੁਲਾਕੇ ਗਿਆਨ ਸਿੰਘ ਰਾੜੇਵਾਲਾ ਮਾਰਕੀਟ ਦੇ ਐਸ.ਸੀ.ਓ. ਨੰਬਰ ਇਕ ਦੀ ਸਭ ਤੋਂ ਉਪਰਲੀ ਮੰਜਿਲ ਜੋ ਗੈਰ ਕਾਨੂੰਨੀ ਹੈ, ਨੂੰ 5 ਡਰਿਲ ਮਸ਼ੀਨਾਂ ਦੀ ਮਦਦ ਨਾਲ 8 ਘੰਟਿਆਂ ‘ਚ ਲੈਂਟਰ ਤੋੜਿਆ ਗਿਆ।

Facebook Comments

Trending