Connect with us

ਅਪਰਾਧ

ਸ਼ਰਾਬ ਦੇ ਠੇਕੇਦਾਰ ਦੀ ਚਾਰ ਲੱਖ ਦੀ ਨਗਦੀ ਖੁਰਦ-ਬੁਰਦ ਕਰਨ ਦੇ ਮਾਮਲੇ ਵਿਚ ਕਰਿੰਦਾ ਗਿ੍ਫ਼ਤਾਰ

Published

on

Arrested for embezzling Rs 4 lakh cash from liquor contractor

ਲੁਧਿਆਣਾ : ਸ਼ਰਾਬ ਦੇ ਠੇਕੇਦਾਰ ਦੀ ਚਾਰ ਲੱਖ ਦੀ ਨਕਦੀ ਖੁਰਦ-ਬੁਰਦ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਠੇਕੇ ਦੇ ਕਰਿੰਦੇ ਨੂੰ ਗਿ੍ਫ਼ਤਾਰ ਕੀਤਾ ਹੈ। ਜਦਕਿ ਉਸ ਦਾ ਇਕ ਸਾਥੀ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵਲੋਂ ਇਹ ਕਾਰਵਾਈ ਠੇਕੇ ਦੇ ਪ੍ਰਬੰਧਕ ਅਸ਼ੋਕ ਕੁਮਾਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਆਸ਼ੂ ਡੰਗ ਪੁੱਤਰ ਰਾਮ ਪ੍ਰਕਾਸ਼ ਵਾਸੀ ਖੰਨਾ ਅਤੇ ਬੱਬੂ ਬਾਜਵਾ ਵਾਸੀ ਬਚਿੱਤਰ ਨਗਰ ਖ਼ਿਲਾਫ਼ ਕੇਸ ਦਰਜ ਕਰਕੇ ਆਸ਼ੂ ਡੰਗ ਨੂੰ ਗਿ੍ਫ਼ਤਾਰ ਕੀਤਾ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ 33 ਫੁੱਟਾ ਰੋਡ ਪਿੱਪਲ ਚੌਕ ਸਥਿਤ ਠੇਕੇ ਦਾ ਪ੍ਰਬੰਧਕ ਹੈ ਅਤੇ ਬੀਤੇ ਦਿਨ ਕਥਿਤ ਦੋਸ਼ੀਆਂ ਨੇ ਠੇਕੇ ਦੀ ਚਾਰ ਲੱਖ ਰੁਪਏ ਦੇ ਕਰੀਬ ਦੀ ਨਕਦੀ ਖੁਰਦ-ਬੁਰਦ ਕਰ ਦਿੱਤੀ, ਜਿਸ ‘ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਆਸ਼ੂ ਨੂੰ ਗਿ੍ਫ਼ਤਾਰ ਕਰ ਲਿਆ ਜਦਕਿ ਉਸਦਾ ਦੂਜਾ ਸਾਥੀ ਅਜੇ ਫ਼ਰਾਰ ਹੈ।

Facebook Comments

Trending