ਲੁਧਿਆਣਾ : ਅੱਜ ਵਿਸ਼ਵ ਕਵਿਤਾ ਦਿਵਸ ਦੇ ਮੌਕੇ ਤੇ ਪੀ.ਏ.ਯੂ. ਸਾਹਿਤ ਸਭਾ (ਰਜਿ.) ਦਾ ਪੁਨਰਗਠਨ ਕੀਤਾ ਗਿਆ । ਜ਼ਿਕਰਯੋਗ ਹੈ ਕਿ ਖੇਤੀ ਖੋਜ ਸੰਸਥਾ ਵਿੱਚ ਸਾਹਿਤ ਨੂੰ ਪ੍ਰਫੁੱਲਤ ਕਰਨ ਵਾਲੀ ਇਕਾਈ ਵਜੋਂ ਪੀ.ਏ.ਯੂ. ਸਾਹਿਤ ਸਭਾ ਨੇ ਇਤਿਹਾਸ ਵਿੱਚ ਜ਼ਿਕਰਯੋਗ ਕਾਰਜ ਕੀਤਾ ਹੈ । ਇਸ ਸਭਾ ਨੂੰ ਜੀਵੰਤ ਰੂਪ ਦੇ ਕੇ ਦੋਬਾਰਾ ਸਾਹਿਤਕ ਸਰਗਰਮੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ ।
ਸਰਬਸੰਮਤੀ ਨਾਲ ਇਸ ਸਭਾ ਦੇ ਪ੍ਰਧਾਨ ਸਹਾਇਕ ਨਿਰਦੇਸ਼ਕ ਰੇਡੀਓ ਟੀ.ਵੀ. ਡਾ. ਅਨਿਲ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਜਦਕਿ ਜਨਰਲ ਸਕੱਤਰ ਪੰਜਾਬੀ ਸੰਪਾਦਕ ਡਾ. ਜਗਵਿੰਦਰ ਸਿੰਘ ਹੋਣਗੇ । ਇਸ ਸਭਾ ਦੇ ਮੁੱਖ ਸਰਪ੍ਰਸਤ ਦੀ ਜ਼ਿੰਮੇਵਾਰੀ ਪ੍ਰੋ. ਗੁਰਭਜਨ ਗਿੱਲ ਅਤੇ ਸਰਪ੍ਰਸਤਾਂ ਵਜੋਂ ਡਾ. ਨਿਰਮਲ ਜੌੜਾ ਅਤੇ ਡਾ. ਜਗਤਾਰ ਸਿੰਘ ਧੀਮਾਨ ਨੂੰ ਸੌਂਪੀ ਗਈ ।
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਇਸ ਸਭਾ ਦੇ ਨਿਗਰਾਨ ਹੋਣਗੇ । ਹੋਰ ਅਹੁਦੇਦਾਰੀਆਂ ਵਿੱਚ ਸੰਯੁਕਤ ਸਕੱਤਰ ਡਾ. ਦਵਿੰਦਰ ਦਿਲਰੂਪ ਅਤੇ ਖਜ਼ਾਨਚੀ ਡਾ. ਗੁਰਬੀਰ ਕੌਰ ਨੂੰ ਨਿਯੁਕਤ ਕੀਤਾ ਗਿਆ । ਇਸ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ ਵਿੱਚ ਡਾ. ਨਿਲੇਸ਼ ਬਿਵਾਲਕਰ, ਡਾ. ਰਵਿੰਦਰ ਚੰਦੀ, ਡਾ. ਰਣਜੀਤ ਸਿੰਘ, ਸ. ਗੁਰਪ੍ਰੀਤ ਸਿੰਘ, ਸ਼੍ਰੀ ਇੰਦਰਜੀਤ ਸੈਣੀ, ਸ਼੍ਰੀ ਪਲਵਿੰਦਰ ਬਾਸੀ ਨੂੰ ਬਣਾਇਆ ਗਿਆ ।