Connect with us

ਪੰਜਾਬੀ

ਵਿਧਾਇਕ ਕੁਲਵੰਤ ਸਿੱਧੂ ਵਲੋਂ ਰਾਸ਼ਨ ਵੰਡ ਪ੍ਰਣਾਲੀ ‘ਚ ਪਾਰਦਸ਼ਤਾ ਲਿਆਉਣ ਦੀ ਹਦਾਇਤ

Published

on

MLA Kulwant Sidhu's instruction to bring transparency in ration distribution system

ਲੁਧਿਆਣਾ :  ਪੰਜਾਬ ‘ਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਦੇ ਵਿਰੋਧ ਤੇ ਆਮ ਲੋਕਾਂ ਨੂੰ ਸਰਕਾਰੀ ਕੰਮ ਕਿਸੇ ਕਿਸਮ ਦੀ ਸਮੱਸਿਆ ਨਾ ਆਉਣ ਦਾ ਪ੍ਰਣ ਕੀਤਾ ਗਿਆ ਹੈ, ਇਸੇ ਤਹਿਤ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਡੀਪੂ ਹੋਲਡਰਾਂ ਨੂੰ ਰਾਸ਼ਨ ਵੰਡ ਪ੍ਰਣਾਲੀ ‘ਚ ਪਾਰਦਸ਼ਤਾ ਲਿਆਉਣ ਲਈ ਕਿਹਾ ਹੈ।

ਉਹਨਾ ਖਾਸ ਤੌਰ ‘ਤੇ ਫੂਡ ਸਪਲਾਈ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਡੀਪੂ ਹੋਲਡਰਾਂ ਨਾਲ ਤਾਲਮੇਲ ਬਣਾਉਣ ਤੇ ਸਰਕਾਰ ਵੱਜੋਂ ਭੇਜੀ ਸਮੱਗਰੀ ਨੂੰ ਸਮੇਂ ਸਿਰ ਡੀਪੂ ਹੋਲਡਰ ਤੱਕ ਪੰਹੁਚਾਉਣ ਤਾਂ ਜੋ ਉਹ ਸਮੱਗਰੀ ਲਾਭਪਾਤਰੀਆਂ ਤੱਕ ਸਮੇਂ ਸਿਰ ਪੁੱਜ ਸਕੇ। ਉਹਨਾ ਨਾਲ ਹੀ ਡੀਪੂ ਹੋਲਡਰਾਂ ਨੂੰ ਵੀ ਕਿਹਾ ਕਿ ਉਹ ਆਮ ਲੋਕਾਂ ਪ੍ਰਤੀ ਆਪਣੇ ਰਵੱਈਏ ‘ਚ ਨਰਮੀ ਲਿਆਉਣ ਤੇ ਸਰਕਾਰ ਵੱਲੋੰ ਭੇਜਿਆ ਰਾਸ਼ਨ ਸਮੇਂ ਸਿਰ ਤੇ ਪੂਰਾ ਲੋਕਾਂ ਤੱਕ ਪੰਹੁਚਾਉਣ।

ਵਿਧਾਇਕ ਸਿੱਧੂ ਨੇ ਕਿਹਾ ਕਿ ਇਹ ਆਮ ਹੈ ਕਿ ਫੂਡ ਅਧਿਕਾਰੀਆਂ ਤੇ ਡੀਪੂ ਹੋਲਡਰਾਂ ਦੇ ਨਾਂਹ ਪੱਖੀ ਰਵੱਈਏ ਦੀ ਸ਼ਿਕਾਇਤ ਅਕਸਰ ਆਉਂਦੀ ਹੈ, ਹੁਣ ਜੋ ਪਿੱਛੇ ਜੋ ਹੋਣਾ ਸੀ ਹੋ ਗਿਆ, ਹੁਣ ਨਾ ਤਾਂ ਉਹਨਾ ਦੇ ਸਿਆਸੀ ਆਕਾ ਤੇ ਨਾ ਹੁਣ ਗਲਤ ਕੰਮ ਹੋਵੇਗਾ, ਗਲਤ ਕੰਮ ਕਰਨ ਵਾਲੇ ਤੇ ਲੋਕਾਂ ਨੂੰ ਖੱਜਲ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਨਿਪਟਿਆ ਜਾਵੇਗਾ। ਵਿਧਾਇਕ ਸਿੱਧੂ ਨੇ ਅੰਤ ਵਿਚ ਲੋਕਾਂ ਨੂੰ ਅਪੀਲ ਕੀਤੀ ਕੀ ਹੁਣ ਸੂਬੇ ‘ਚ ਤੁਹਾਡੀ ਸਰਕਾਰ ਹੈ ਬਿਨ੍ਹਾਂ ਕਿਸੇ ਡਰ ਤੋਂ ਤੁਸੀਂ ਆਪਣੇ ਹੱਕ ਲੈਣੇ ਹਨ।

Facebook Comments

Trending