Connect with us

ਪੰਜਾਬ ਨਿਊਜ਼

ਬਿਕਰਮ ਮਜੀਠੀਆ ਮਾਮਲੇ ’ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਜਾਰੀ ਕੀਤੇ ਨਵੇਂ ਹੁਕਮ

Published

on

Major action of Punjab government in Bikram Majithia case, new orders issued

ਚੰਡੀਗੜ੍ਹ : ਪੰਜਾਬ ਸਰਕਾਰ ਨੇ ਡਰੱਗ ਮਾਮਲੇ ਵਿਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਾਂਚ ਕਰਨ ਵਾਲੀ ਐੱਸ. ਆਈ. ਟੀ. ਬਦਲ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਸੂਬੇ ਦੀ ਪੁਲਸ ਲਈ ਜਾਰੀ ਕੀਤੇ ਆਪਣੇ ਪਹਿਲੇ ਹੁਕਮ ਵਿਚ ਅਕਾਲੀ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਮਾਮਲੇ ’ਚ ਨਵੀਂ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਪੁਨਰਗਠਨ ਕੀਤਾ ਹੈ।

ਨਵੀਂ ਟੀਮ ਦੀ ਅਗਵਾਈ ਏ. ਆਈ. ਜੀ. ਗੁਰਸ਼ਰਨ ਸਿੰਘ ਸੰਧੂ ਕਰਨਗੇ ਅਤੇ ਇਸ ਟੀਮ ਵਿਚ ਚਾਰ ਹੋਰ ਮੈਂਬਰ ਹੋਣਗੇ। ਇਸ ਟੀਮ ਵਿਚ ਏ. ਆਈ. ਜੀ. ਰਾਹੁਲ ਐੱਸ. ਅਤੇ ਰਣਜੀਤ ਸਿੰਘ ਤੋਂ ਇਲਾਵਾ ਡੀ. ਐੱਸ. ਪੀ. ਰੈਂਕ ਦੇ ਦੋ ਅਧਿਕਾਰੀ ਸ਼ਾਮਲ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੀ ਐੱਸ. ਆਈ. ਟੀ. ਏ. ਆਈ. ਜੀ. ਬਲਰਾਜ ਸਿੰਘ ਦੀ ਅਗਵਾਈ ਵਿਚ ਤਿੰਨ ਮੈਂਬਰੀ ਟੀਮ ਸੀ।

Facebook Comments

Trending