ਖੇਡਾਂ
ਰਾਮਗੜ੍ਹੀਆ ਗਰਲਜ਼ ਕਾਲਜ ਨੇ ਜਿੱਤੀ ਪੰਜਾਬ ਯੂਨੀਵਰਸਿਟੀ ਦੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ
Published
3 years agoon
ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਦੀ ਸਾਈਕਲਿੰਗ ਟੀਮ ਨੇ ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਸਾਈਕਲਿੰਗ (ਟਰੈਕ) ਚੈਪੀਂਅਨਸ਼ਿਪ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈ, ਇਸ ਵਿੱਚ ਕਾਲਜ ਦੀਆਂ ਖਿਡਾਰਣਾਂ ਨੇ ਹਿੱਸਾ ਲਿਆ।
10 ਕਿਲੋਮੀਟਰ ਸਕਰੈਚ ਰੇਸ ਤੇ ਤਿੰਨ ਹਜ਼ਾਰ ਮੀਟਰ ਵਿਅਕਤੀਗਤ ਪਰਸਿਉਟ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਖਿਡਾਰਣ ਜੋਤੀ ਨੇ ਦੋਨਾਂ ਵਿੱਚੋਂ ਗੋਲਡ ਮੈਡਲ ਤੇ ਖਿਡਾਰਣ ਪੂਜਾ ਨੇ ਦੋਨਾਂ ਵਿੱਚੋਂ ਸਿਲਵਰ ਮੈਡਲ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ।
ਕਾਲਜ ਪ੍ਰਿੰਸੀਪਲ ਡਾ . ਰਾਜੇਸ਼ਵਰਪਾਲ ਕੌਰ ਨੇ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਰਾਣੀ ਕੌਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਜੇਤੂ ਖਿਡਾਰਨਾਂ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਡੀਆਂ ਖਿਡਾਰਨਾਂ ਨੇ ਇਹ ਚੈਂਪੀਅਨਸ਼ਿਪ ਜਿੱਤ ਕੇ ਸਾਡਾ ਮਾਣ ਵਧਾਇਆ ਹੈ,ਸਾਡੇ ਕਾਲਜ ਦੀ ਇਹ ਵੱਡੀ ਪ੍ਰਾਪਤੀ ਹੈ। ਇਹਨਾਂ ਖਿਡਾਰਨਾਂ ਨੇ ਪਹਿਲਾਂ ਰੋਡ ਸਾਈਕਲਿੰਗ ਰੇਸ ਵਿੱਚ ਭਾਗ ਲੈ ਕੇ ਵੀ ਇਨਾਮ ਜਿੱਤੇ ਹਨ।
ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਸ.ਰਣਜੋਧ ਸਿੰਘ ਨੇ ਚੈਂਪੀਅਨਸ਼ਿਪ ਜਿੱਤਣ ਲਈ ਖਿਡਾਰਨਾਂ ਨੂੰ ਵਧਾਈ ਦਿੱਤੀ ਤੇ ਉਹਨਾਂ ਨੂੰ ਹੋਰ ਅੱਗੇ ਵਧਣ ਲਈ ਵਧੇਰੇ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਤੇ ਕਿਹਾ ਕਿ ਤੁਹਾਡੀ ਮਿਹਨਤ ਅਤੇ ਲਗਨ ‘ਤੇ ਸਾਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਆਉਣ ਵਾਲੇ ਸਮੇਂ ‘ਚ ਸਾਈਕਲਿੰਗ ਦੇ ਖੇਤਰ ਵਿੱਚ ਭਹੁਤ ਅੱਗੇ ਤੱਕ ਜਾਵੋਗੀਆਂ। ਪ੍ਰੋ.ਰਾਣੀ ਕੌਰ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ।
You may like
-
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 : DC ਵਲੋਂ ਖਿਡਾਰੀਆਂ ਨੂੰ ਵੱਧ ਚੜ੍ਹ ਕੇ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ
-
”ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ – 2”, ਮਸ਼ਾਲ ਰਿਲੇਅ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
-
ਸੂਬੇ ਨੂੰ ਖੇਡਾਂ ਦਾ ਧੁਰਾ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ – ਸਿਹਤ ਮੰਤਰੀ
-
ਖੇਡ ਵਿਭਾਗ ਵਲੋਂ ਪੰਜਾਬ ਸੈਂਟਰ ਆਫ ਐਕਸੀਲੈਂਸ ‘ਚ ਦਾਖਲੇ ਲਈ ਟ੍ਰਾਇਲ 09 ਤੇ 10 ਅਪ੍ਰੈਲ ਨੂੰ
-
ਹਲਕਾ ਪੂਰਬੀ ‘ਚ ਪਹਿਲਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਆਯੋਜਿਤ
-
83ਵਾਂ ਰੂਰਲ ਸਪੋਰਟਸ ਫੈਸਟੀਵਲ ਕਿਲ੍ਹਾ ਰਾਏਪੁਰ ਧੁਮ-ਧੜੱਕੇ ਨਾਲ ਆਰੰਭ