ਲੁਧਿਆਣਾ : ਬੀਤੇ ਦਿਨੀਂ ਰਾਵੇ ਯੋਜਨਾ ਅਧੀਨ 50 ਦੇ ਕਰੀਬ ਅੰਡਰਗ੍ਰੈਜੂਏਟ ਵਿਦਿਆਰਥੀਆਂ ਨੇ ਪੀ.ਏ.ਯੂ. ਦੇ ਸੰਚਾਰ ਕੇਂਦਰ ਦਾ ਦੌਰਾ ਕੀਤਾ । ਕਮਿਊਨਟੀ ਸਾਇੰਸ ਕਾਲਜ ਦੇ ਇਹ ਵਿਦਿਆਰਥੀ ਪੀ.ਏ.ਯੂ. ਦੇ ਖੇਤੀ ਸਾਹਿਤ ਅਤੇ ਨਵੀਆਂ ਸੰਚਾਰ ਯੁਗਤਾਂ ਦੀ ਜਾਣਕਾਰੀ ਲੈਣ ਲਈ ਕੇਂਦਰ ਵਿੱਚ ਆਏ ਸਨ ।
ਸਹਾਇਕ ਪ੍ਰੋਫੈਸਰ ਡਾ. ਮਨਦੀਪ ਸ਼ਰਮਾ ਨੇ ਇਸ ਮੌਕੇ ਉਹਨਾਂ ਨੂੰ ਪੀ.ਏ.ਯੂ. ਦੇ ਪਸਾਰ ਢਾਂਚੇ ਵਿੱਚ ਸੰਚਾਰ ਕੇਂਦਰ ਦੀ ਭੂਮਿਕਾ ਤੋਂ ਜਾਣੂੰ ਕਰਵਾਇਆ । ਵਿਦਿਆਰਥੀਆਂ ਨੇ ਬਹੁਤ ਜਗਿਆਸਾ ਨਾਲ ਪੀ.ਏ.ਯੂ. ਦੇ ਖੇਤੀ ਸਾਹਿਤ ਦੀ ਚੋਣ ਛਪਾਈ ਅਤੇ ਹੋਰ ਪ੍ਰਕਿਰਿਆ ਨੂੰ ਦੇਖਿਆ । ਮਿਸ. ਗੁਲਨੀਤ ਚਾਹਲ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ।
ਵਿਦਿਆਰਥੀਆਂ ਨੂੰ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਤੋਂ ਇਲਾਵਾ ਨਵੇਂ ਯੁੱਗ ਦੇ ਪਸਾਰ ਤਰੀਕਿਆਂ ਵਜੋਂ ਡਿਜ਼ੀਟਲ ਅਖਬਾਰ ਅਤੇ ਹਰ ਹਫਤੇ ਕਰਵਾਏ ਜਾਣ ਵਾਲੇ ਸ਼ੋਸ਼ਲ ਮੀਡੀਆ ਲਾਈਵ ਪ੍ਰੋਗਰਾਮਾਂ ਬਾਰੇ ਵੀ ਜਾਣੂੰ ਕਰਵਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਨੂੰ ਮੁਫ਼ਤ ਖੇਤੀ ਸਾਹਿਤ ਵੰਡਿਆ ਗਿਆ ।