ਲੁਧਿਆਣਾ : ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ ਤੋਂ 4 ਵਾਹਨ ਚੋਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ‘ਚ ਸਥਾਨਕ ਜੱਸੀਆਂ ਰੋਡ ਤੋਂ ਚੋਰ ਸੌਰਵ ਪੁੱਤਰ ਬਲਵੰਤ ਸਿੰਘ ਵਾਸੀ ਹਜ਼ੂਰੀ ਬਾਗ ਕਾਲੋਨੀ ਦਾ ਐਕਟਿਵਾ ਸਕੂਟਰ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਮਾਮਲੇ ‘ਚ ਪੁਲਿਸ ਨੇ ਚੇਤ ਸਿੰਘ ਨਗਰ ਤੋਂ ਜਸਵਿੰਦਰ ਸਿੰਘ ਦੇ ਟੈਂਪੂ ਚੋਰੀ ਕਰਨ ਦੇ ਮਾਮਲੇ ‘ਚ ਵੀ ਕੇਸ ਦਰਜ ਕੀਤਾ ਹੈ। ਜਸਵਿੰਦਰ ਸਿੰਘ ਨੇ ਚੇਤ ਸਿੰਘ ਨਗਰ ਦੀ ਗਲੀ ਨੰਬਰ ਤਿੰਨ ਵਿਚ ਆਪਣਾ ਟੈਂਪੂ ਖੜ੍ਹਾ ਕੀਤਾ ਸੀ ਕਿ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ।
ਤੀਜੇ ਅਜਿਹੇ ਮਾਮਲੇ ‘ਚ ਸਥਾਨਕ ਜਨਤਾ ਬੈਕਰੀ ਗਿੱਲ ਰੋਡ ‘ਤੇ ਬਾਹਰੋਂ ਚੋਰਾਂ ਵਲੋਂ ਘਨੱਈਆ ਲਾਲ ਦਾ ਮੋਟਰਸਾਈਕਲ ਵੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਚੌਥੇ ਅਜਿਹੇ ਮਾਮਲੇ ‘ਚ ਪੁਲਿਸ ਵਲੋਂ ਸਥਾਨਕ ਸਾਧੂ ਨਗਰ ‘ਚੋਂ ਟੈਂਪੂ ਚੋਰੀ ਹੋਣ ਦੇ ਮਾਮਲੇ ‘ਚ ਨਰੇਸ਼ ਕੁਮਾਰ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਚੋਰੀ ਕੀਤੇ ਗਏ ਵਾਹਨਾਂ ਦਾ ਪਤਾ ਨਹੀਂ ਲੱਗਾ ਸੀ।