ਲੁਧਿਆਣਾ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਰੀਅਰ ਗਾਈਡੈਂਸ ਵਿਭਾਗ ਵਲੋਂ ਬਾਬਾ ਈਸ਼ਰ ਸਿੰਘ (ਨ) ਪਬਲਿਕ ਸਕੂਲ ਲੁਧਿਆਣਾ ਵਿਖੇ ਰਾਸ਼ਟਰੀ ਸਿੱਖਿਆ ਨੀਤੀ ‘ਤੇ ਵਰਕਸ਼ਾਪ ਕਰਾਈ ਗਈ, ਜਿਸ ਦੌਰਾਨ ਯੂਨੀਵਰਸਿਟੀ ਦੇ ਪ੍ਰੋਫੈਸਰ ਸਤੀਸ਼ ਕੁਮਾਰ ਵਲੋਂ ਐਨ.ਈ.ਪੀ. ਦੇ ਨਵੇਂ ਦਿ੍ਸ਼ਟੀ ਕੋਨ, ਟੀਚਿਆਂ, ਨਿਯਮਾਂ ਤੇ ਨੀਤੀਆਂ ਦੀ ਵਿਸਥਾਰ ਜਾਣਕਾਰੀ ਦਿੱਤੀ।
ਸਕੂਲ ਦੇ ਪ੍ਰਿੰਸੀਪਲ ਜਿਨੀ ਤਲਵਾੜ ਨੇ ਦੱਸਿਆ ਕਿ ਦਰਅਸਲ ਇਹ ਇਕ ਪ੍ਰਭਾਵਸ਼ਾਲੀ ਟੀਚਾ ਆਧਾਰਿਤ ਅਧਿਆਪਨ ਦੀਆਂ ਵੱਖ ਵੱਖ ਤਕਨੀਕਾਂ ਤੇ ਤਰੀਕਿਆਂ ਨੂੰ ਪ੍ਰਦਾਨ ਕਰਨ ਦੇ ਨਿਰਪੱਖ ਗਿਆਨ ਦੇ ਨਾਲ ਇਕ ਅਨੁਸੂਚਿਤ ਸੈਸ਼ਨ ਸੀ।
ਵਰਕਸ਼ਾਪ ਦੌਰਾਨ ਬੀ.ਆਈ.ਐਸ.ਪੀ.ਐਸ. ਦੇ ਫੈਕਲਟੀ ਨੂੰ ਨਵੇਂ ਨਿਯੁਕਤ ਪੇਸ਼ਵਰ ਵਿਕਾਸ ਮਾਪਦੰਡਾਂ ਦੇ ਨਾਲ-ਨਾਲ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵੀ ਨਵੇਂ ਸਕਾਲਰਸ਼ਿਪ ਮਾਪਦੰਡ ਤੋਂ ਜਾਣੂ ਕਰਾਇਆ ਗਿਆ | ਪਿੰ੍ਰਸੀਪਲ ਜਿਨੀ ਤਲਵਾੜ ਨੇ ਵਰਕਸ਼ਾਪ ਵਿਚ ਸ਼ਾਮਿਲ ਸਭਨਾ ਦਾ ਧੰਨਵਾਦ ਕੀਤਾ।