Connect with us

ਖੇਤੀਬਾੜੀ

ਖੁੰਬਾਂ ਦੇ ਪਾਊਡਰ ਦੀ ਤਕਨੀਕ ਦੇ ਪਸਾਰ ਲਈ ਦੇਹਰਾਦੂਨ ਦੀ ਫਰਮ ਨਾਲ ਕੀਤੀ ਸੰਧੀ

Published

on

Agreement with Dehradun firm for expansion of mushroom powder technology

ਲੁਧਿਆਣਾ : ਪੀ.ਏ.ਯੂ. ਨੇ ਬੀਤੇ ਦਿਨੀਂ ਦੇਹਰਾਦੂਨ ਸਥਿਤ ਫਰਮ ਨੇਚਰ’ਜ਼ ਬੇਸਟੋ ਨਾਲ ਬੀਤੇ ਦਿਨੀਂ ਵਿਟਾਮਿਨ ਡੀ ਭਰਪੂਰ ਖੁੰਬਾਂ ਦੇ ਪਾਊਡਰ ਦੀ ਤਕਨੀਕ ਦੇ ਪਸਾਰ ਲਈ ਇੱਕ ਸੰਧੀ ਤੇ ਦਸਤਖਤ ਕੀਤੇ । ਸੰਬੰਧਿਤ ਫਰਮ ਵੱਲੋਂ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਅਤੇ ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ ।

ਇਹ ਤਕਨਾਲੋਜੀ ਦਾ ਵਿਕਾਸ ਪੀ.ਏ.ਯੂ. ਦੇ ਰਜਿਸਟਰਾਰ ਅਤੇ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਦੇ ਨਾਲ ਭੋਜਨ ਅਤੇ ਪੋਸ਼ਣ ਵਿਭਾਗ ਦੇ ਸਹਿਯੋਗੀ ਪੋ੍ਰਫੈਸਰ ਡਾ. ਸੋਨਿਕਾ ਸ਼ਰਮਾ ਨੇ ਸਾਂਝੇ ਰੂਪ ਵਿੱਚ ਕੀਤਾ ਹੈ ।

ਇਸ ਮੌਕੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਨੇ ਖੁੰਬਾਂ ਦੇ ਪਾਊਡਰ ਦੀ ਤਕਨਾਲੋਜੀ ਦੇ ਵਿਕਾਸ ਲਈ ਡਾ. ਸ਼ੰਮੀ ਕਪੂਰ ਅਤੇ ਡਾ. ਸੋਨਿਕਾ ਸ਼ਰਮਾ ਨੂੰ ਵਧਾਈ ਦਿੱਤੀ । ਇਸਦੇ ਨਾਲ ਹੀ ਉਹਨਾਂ ਨੇ ਸਮਝੌਤੇ ਦਾ ਹਿੱਸਾ ਬਣਨ ਵਾਲੀ ਫਰਮ ਨੂੰ ਵੀ ਇਸ ਤਕਨੀਕ ਤੇ ਪਸਾਰ ਨਾਲ ਜੁੜਨ ਦੀ ਵਧਾਈ ਦਿੱਤੀ । ਇਸ ਮੌਕੇ ਡਾ. ਸ਼ੰਮੀ ਕਪੂਰ ਨੇ ਕਿਹਾ ਕਿ ਮਸ਼ਰੂਮ ਸਿਹਤ ਲਈ ਲਾਭਦਾਇਕ ਭੋਜਨ ਹੈ ।

ਸਰਦੀਆਂ ਦੀ ਰੁੱਤੇ ਜਦੋਂ ਖੁੰਬਾਂ ਦਾ ਉਤਪਾਦਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਇਸ ਦੇ ਮੁੱਲ ਵਾਧੇ ਨੂੰ ਅਪਣਾ ਕੇ ਵਪਾਰਕ ਪੱਧਰ ਤੇ ਇਸ ਦੀ ਵਰਤੋਂ ਦੀ ਲੋੜ ਪੈਦਾ ਹੁੰਦੀ ਹੈ । ਡਾ. ਸੋਨਿਕਾ ਸ਼ਰਮਾ ਨੇ ਇਸ ਸਮੇਂ ਕਿਹਾ ਕਿ ਖੁੰਬਾਂ ਵਿਟਾਮਿਨ ਡੀ ਨਾਲ ਭਰਪੂਰ ਲਾਭਦਾਇਕ ਭੋਜਨ ਅੰਸ਼ ਹਨ ਜਿਨ੍ਹਾਂ ਵਿੱਚ ਪ੍ਰੋਟੀਨ, ਫਾਈਬਰ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ । ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦੀ ਪੂਰਤੀ ਲਈ ਖੁੰਬਾਂ ਦਾ ਪਾਊਡਰ ਬੇਹੱਦ ਲਾਭਦਾਇਕ ਜ਼ਰੀਆ ਹੈ ।

Facebook Comments

Trending