Connect with us

ਪੰਜਾਬੀ

ਨੈਸ਼ਨਲ ਕਰੀਅਰ ਸਰਵਿਸ ਸੈਂਟਰ ਲੁਧਿਆਣਾ ਵਿਖੇ ਮਨਾਇਆ ‘ਸਵੈਮਪ੍ਰਭਾ’ ਸਮਾਗਮ

Published

on

'Swamprabha' event celebrated at National Career Service Center, Ludhiana

ਲੁਧਿਆਣਾ  :  ਨੈਸ਼ਨਲ ਕਰੀਅਰ ਸਰਵਿਸ ਸੈਂਟਰ ਲੁਧਿਆਣਾ (ਅੰਗਹੀਣਾਂ ਲਈ), ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੁਆਰਾ 1973 ਤੋਂ ਅੰਗਹੀਣ ਵਿਅਕਤੀਆਂ ਦੀ ਸਿਖਲਾਈ ਅਤੇ ਰੁਜ਼ਗਾਰ ਲਈ ਸਥਾਪਿਤ ਕੀਤੀ ਗਈ ਇੱਕ ਨਾਮਵਰ ਸੰਸਥਾ ਹੈ। ਇਹ ਕੇਂਦਰ ਅੰਗਹੀਣ ਵਿਅਕਤੀ ਦੀ ਰੋਜ਼ਗਾਰ ਲਈ ਰਜਿਸਟ੍ਰੇਸ਼ਨ, ਸਵੈ-ਰੁਜ਼ਗਾਰ, ਹੁਨਰ ਵਿਕਾਸ ਅਤੇ ਕਿੱਤਾਮੁਖੀ ਮਾਰਗਦਰਸ਼ਨ ਦੀਆਂ ਸੇਵਾਵਾਂ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਵੈ-ਨਿਰਭਰ ਬਣਨ ਦੇ ਯੋਗ ਬਣਾਉਂਦਾ ਹੈ।

ਜਿਸ ਦੇ ਤਹਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਨਾਏ ਗਏ ‘ਸਵੈਮਪ੍ਰਭਾ’ ਸਮਾਗਮ ਦੌਰਾਨ ਕਵਾਲਟੀ ਵਾਲਜ਼ (ਐਚ.ਯੂ.ਐਲ), ਸੋਨਾ ਫੈਸ਼ਨ ਅਤੇ ਐਸ.ਕੇ. ਇੰਡਸਟਰੀ ਵੱਲੋਂ ਅੰਗਹੀਣ ਮਹਿਲਾਵਾਂ ਨੂੰ ਮੁਫ਼ਤ 12 ਸਿਲਾਈ ਮਸ਼ੀਨਾਂ ਅਤੇ ਲੇਵਨਾਰਡ ਚੇਸ਼ਾਇਰ ਵੱਲੋਂ ਮੁਫ਼ਤ ਸਮਾਰਟ ਫੋਨ ਪ੍ਰਦਾਨ ਕੀਤੇ ਗਏ।

ਸਮਾਗਮ ਮੌਕੇ ਸੀ.ਆਈ.ਆਈ-ਲੁਧਿਆਣਾ ਜੋਨ ਦੇ ਚੇਅਰਮੈਨ ਸ੍ਰੀ ਅਸ਼ਵਨੀ ਨਾਗਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅੰਪਗ ਮਹਿਲਾਵਾਂ ਦੇ ਸ਼ਸ਼ਕਤੀਕਰਣ ‘ਤੇ ਜੋਰ ਦਿੱਤਾ ਅਤੇ ਸੀ.ਆਈ.ਆਈ. ਵੱਲੋਂ ਸਮਰਥਨ ਦਾ ਵੀ ਭਰੋਸਾ ਦਿੱਤਾ ਗਿਆ। ਸਮਾਗਮ ਮੌਕੇ ਸੋਨਾ ਫੈਸ਼ਨ ਤੋਂ ਬਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

ਸਮਾਗਮ ਦੌਰਾਨ 31 ਤੋਂ ਵੱਧ ਅੰਗਹੀਣ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ ਅਤੇ ਕੁੱਲ 75 ਦੇ ਕਰੀਬ ਲੋਕ ਸ਼ਾਮਲ ਹੋਏ। ਸਹਾਇਕ ਡਾਇਰੈਕਟਰ ਰੋਜ਼ਗਾਰ ਸ੍ਰੀ ਅਸ਼ੀਸ਼ ਕੁੱਲੂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।

Facebook Comments

Trending