Connect with us

ਪੰਜਾਬੀ

10 ਮਾਰਚ ਨੂੰ ਸਵੇਰੇ 5 ਵਜੇ ਹੋਵੇਗੀ ਤੀਜੀ ਤੇ ਆਖਰੀ ਰੈਂਡਮਾਈਜ਼ੇਸ਼ਨ – ਜ਼ਿਲ੍ਹਾ ਚੋਣ ਅਫ਼ਸਰ

Published

on

The third and final randomization will be on March 10 at 5 am - District Election Officer

ਲੁਧਿਆਣਾ :  ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ 14 ਕਾਉਂਟਿੰਗ ਅਬਜ਼ਰਵਰਾਂ ਦੀ ਮੌਜੂਦਗੀ ਵਿੱਚ 10 ਮਾਰਚ, 2022 ਨੂੰ 14 ਵੱਖ-ਵੱਖ ਥਾਵਾਂ ‘ਤੇ ਵੋਟਾਂ ਦੀ ਗਿਣਤੀ ਲਈ ਚੋਣ ਅਮਲੇ ਨੂੰ ਤਾਇਨਾਤ ਕਰਨ ਲਈ ਦੂਜੀ ਰੈਂਡਮਾਈਜ਼ੇਸ਼ਨ ਕੀਤੀ।

ਅੱਜ ਦੀ ਰੈਂਡਮਾਈਜ਼ੇਸ਼ਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਕਾਊਂਟਿੰਗ ਆਬਜ਼ਰਵਰ ਪ੍ਰਭਾਸ਼ੂ ਕੁਮਾਰ ਸ੍ਰੀਵਾਸਤਵ, ਮਧੂ ਕੇ, ਮੁਹੰਮਦ ਸ਼ਫੀ ਕੇ.ਏ., ਸ਼ੀਸ਼ ਨਾਥ, ਮੁਹੰਮਦ ਅੰਜ਼ਾਰੀ, ਦੇਵ ਰਾਜ ਦੇਵ, ਨਿਰਮਲ ਕੁਮਾਰ ਜੀ, ਪੀ ਅਨਿਲ, ਅੰਨਾਵੀ ਦਿਨੇਸ਼ ਕੁਮਾਰ, ਐਮ.ਐਸ. ਬਿਜੂਕੁਟਨ, ਪ੍ਰਮੋਦ ਵੀ.ਆਰ, ਟੀ.ਐਨ. ਵੈਂਕਟੇਸ਼, ਰੰਜੀਤ ਟੀ.ਵੀ., ਰਾਬਰਟ ਫਰਾਂਸਿਸ, ਸਹਾਇਕ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ ਦੀ ਹਾਜ਼ਰੀ ਵਿੱਚ ਹੋਈ।

ਰੈਂਡਮਾਈਜ਼ੇਸ਼ਨ ਦੌਰਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਰੈਂਡਮਾਈਜ਼ੇਸ਼ਨ ਦਾ ਮੰਤਵ 10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਸਟਾਫ਼ ਤਾਇਨਾਤ ਕਰਨਾ ਹੈ, ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਦੋ ਕਾਊਂਟਿੰਗ ਹਾਲ ਬਣਾਏ ਗਏ ਹਨ। ਹਰੇਕ ਵਿਧਾਨ ਸਭਾ ਹਲਕੇ ਲਈ ਹਰੇਕ ਹਾਲ ਵਿੱਚ 7-7 ਮੇਜ਼ ਹਨ। 14 ਕਾਊਂਟਿੰਗ ਟੇਬਲਾਂ ਤੋਂ ਇਲਾਵਾ, ਈ.ਟੀ.ਪੀ.ਬੀ.ਐਸ.  ਅਤੇ ਪੋਸਟਲ ਬੈਲਟ ਦੀ ਗਿਣਤੀ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਹਨ। ਇੱਕ ਪੋਲਿੰਗ ਪਾਰਟੀ ਵਿੱਚ ਇੱਕ ਕਾਉਂਟਿੰਗ ਸੁਪਰਵਾਈਜ਼ਰ, ਇੱਕ ਕਾਉਂਟਿੰਗ ਸਹਾਇਕ, ਅਤੇ ਇੱਕ ਮਾਈਕ੍ਰੋ ਅਬਜ਼ਰਵਰ ਸ਼ਾਮਲ ਹੁੰਦਾ ਹੈ।

Facebook Comments

Trending