Connect with us

ਪੰਜਾਬ ਨਿਊਜ਼

ਐਗਜ਼ਿਟ ਪੋਲ : ਪੰਜਾਬ ’ਚ ਵੱਡਾ ਉਲਟਫੇਰ, ਜਾਣੋ ਕਿਸ ਕਿਸਦੀ ਬਣ ਸਕਦੀ ਹੈ ਸਰਕਾਰ?

Published

on

Exit polls: Big upheaval in Punjab, know whose government can be formed?

ਲੁਧਿਆਣਾ : ਪੰਜ ਸੂਬਿਆਂ ਦੇ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ । ਐਗਜ਼ਿਟ ਪੋਲ ’ਚ ਪੰਜਾਬ, ਉੱਤਰਾਖੰਡ ਸਮੇਤ ਪੰਜ ਸੂਬਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਪੰਜਾਬ ’ਚ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ ਅਤੇ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ।

ਇੰਡੀਆ ਟੂਡੇ (ਐਕਸਿਸ ਮਾਏ) ਮੁਤਾਬਕ ਪੰਜਾਬ ’ਚ ਆਮ ਆਦਮੀ ਪਾਰਟੀ ਵੱਡੇ ਬਹੁਮਤ ਨਾਲ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਇਸ ਮੁਤਾਬਕ ਆਪ ਨੂੰ 76-90 ਸੀਟਾਂ, ਕਾਂਗਰਸ ਨੂੰ 19-31 ਸੀਟਾਂ, ਅਕਾਲੀ ਦਲ ਨੂੰ 7-11 ਸੀਟਾਂ ਅਤੇ ਭਾਜਪਾ ਨੂੰ 1-4 ਸੀਟਾਂ ਮਿਲਣ ਦੀ ਸੰਭਾਵਨਾ ਹੈ। ਚਾਣੱਕਯ ਅਨੁਸਾਰ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ 100 ਸੀਟਾਂ, ਕਾਂਗਰਸ ਨੂੰ 10 ਸੀਟਾਂ, ਅਕਾਲੀ ਦਲ ਨੂੰ 6 ਅਤੇ ਭਾਜਪਾ ਨੂੰ 1 ਸੀਟ ਮਿਲਣ ਦੀ ਸੰਭਾਵਨਾ ਹੈ।

ਏ.ਬੀ.ਪੀ. ਸੀ-ਵੋਟਰ ਮੁਤਾਬਕ, ‘‘ਕਾਂਗਰਸ ਨੂੰ 22-28 ਸੀਟਾਂ, ਆਪ ਨੂੰ 51-61 ਸੀਟਾਂ, ਅਕਾਲੀ ਦਲ ਨੂੰ 20-26 ਸੀਟਾਂ ਅਤੇ ਭਾਜਪਾ ਨੂੰ 7-13 ਸੀਟਾਂ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਅਜੇ ਐਗਜ਼ਿਟ ਪੋਲ ਹਨ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਨਿਊਜ਼ 18 ਇੰਡੀਆ ਮੁਤਾਬਕ,ਕਾਂਗਰਸ ਨੂੰ 26, ਆਮ ਆਦਮੀ ਪਾਰਟੀ ਨੂੰ 64, ਅਕਾਲੀ ਦਲ ਨੂੰ 22 ਅਤੇ ਭਾਜਪਾ ਨੂੰ 4 ਸੀਟਾਂ ਮਿਲਣ ਦੀ ਸੰਭਾਵਨਾ ਹੈ।

Facebook Comments

Trending