Connect with us

ਪੰਜਾਬੀ

ਪ੍ਰੋ: ਭੁੱਲਰ ਦੀ ਰਿਹਾਈ ਰੋਕ ਕੇ ਦਿੱਲੀ ‘ਚ ‘ਆਪ’ ਸਰਕਾਰ ਦੇ ਮਨਸੂਬੇ ਸਿੱਖਾਂ ਲਈ ਘਾਤਕ ਬਣੇ-ਇਯਾਲੀ

Published

on

Prof. Bhullar's release halted, AAP government's plans in Delhi become fatal for Sikhs: Ayali

ਲੁਧਿਆਣਾ : ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਭਾਰਤੀ ਸੰਵਿਧਾਨ ਅੰਦਰ ਰਹਿ ਕੇ ਸਜ਼ਾ ਪੂਰੀ ਕਰ ਚੁੱਕਾ ਹੈ, ਮਾਨਯੋਗ ਸੁਪਰੀਮ ਕੋਰਟ ਵੀ ਭਾਈ ਭੁੱਲਰ ਨੂੰ ਰਿਹਾਅ ਕਰਨ ਲਈ ਆਦੇਸ਼ ਦੇ ਚੁੱਕੀ ਹੈ, ਫਿਰ ਵੀ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਗਠਿਤ ਸਜ਼ਾ ਸਮੀਖਿਆ ਬੋਰਡ ਪ੍ਰੋ: ਭੁੱਲਰ ਨੂੰ ਰਿਹਾਅ ਲਈ ਸਹਿਮਤ ਨਹੀਂ, ਅਜਿਹਾ ਆਮ ਆਦਮੀ ਪਾਰਟੀ ਦੀ ਸਿੱਖਾਂ ਪ੍ਰਤੀ ਨਫ਼ਰਤ ਦੀ ਮਿਸਾਲ ਹੈ।

ਇਹ ਟਿੱਪਣੀ ਹਲਕਾ ਦਾਖਾ ਦੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਪ੍ਰੋ: ਭੁੱਲਰ ਦੀ ਰਿਹਾਈ ਵਿਚ ਅੜਿੱਕਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੂੰ ਨਿਸ਼ਾਨਾਂ ਬਣਾਉਂਦਿਆਂ ਕੀਤੀ ਗਈ। ਇਯਾਲੀ ਨੇ ਕਿਹਾ ਕਿ ਪ੍ਰੋ: ਭੁੱਲਰ ਦੀ ਖ਼ਰਾਬ ਸਿਹਤ ‘ਤੇ ਮਾਨਸਿਕ ਅਵਸਥਾ ਨੂੰ ਵੇਖਦਿਆਂ ਉਸ ਦੀ ਸਜ਼ਾ ਪੂਰੀ ਹੋਣ ਬਾਅਦ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਸਾਲ 2020 ਵਿਚ ਦਿੱਲੀ ਦੇ ਗ੍ਰਹਿ ਤੇ ਜੇਲ੍ਹ ਮੰਤਰੀ ਸ਼੍ਰੀ ਸਤੇਂਦਰ ਜੈਨ ਦੀ ਅਗਵਾਈ ਹੇਠ ਬਣੇ ਬੋਰਡ ਵਲੋਂ ਪ੍ਰੋ: ਭੁੱਲਰ ਦੀ ਰਿਹਾਈ ਵਾਲਾ ਕੇਸ ਹੀ ਰੱਦ ਕਰ ਦਿੱਤਾ ਸੀ, ਦਿੱਲੀ ਅੰਦਰ ‘ਆਪ’ ਸਰਕਾਰ ਦਾ ਇਹ ਸਿੱਖਾਂ ਨਾਲ ਸਰਾਸਰ ਧੱਕਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ 11 ਅਕਤੂਬਰ 2019 ਨੂੰ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਸਮੇਤ ਹੋਰ ਸਜਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਵਾਲਾ ਹੁਕਮ ਦੇ ਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਵਾਹ-ਵਾਹ ਖੱਟ ਲਈ ਪਰ ਰਿਹਾਈ ਲਈ ਅਜੇ ਤੱਕ ਵੀ ਅਮਲ ਨਹੀਂ ਹੋ ਸਕਿਆ

Facebook Comments

Trending