ਖੇਤੀਬਾੜੀ
ਪਸ਼ੂਧਨ ਕਿੱਤਿਆਂ ਵਿਚ ਘੱਟ ਖਰਚ ਵਾਲੀਆਂ ਤਕਨਾਲੋਜੀਆਂ ਗਰੀਬੀ ਨੂੰ ਦੂਰ ਕਰਨ ਦੇ ਸਮਰੱਥ – ਉਪ-ਕੁਲਪਤੀ
Published
3 years agoon
ਲੁਧਿਆਣਾ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ’ਪਸ਼ੂਧਨ ਉਤਪਾਦਨ ਦੇ ਟਿਕਾਊਪਨ ਲਈ ਵਿਗਿਆਨਕ ਯਤਨ ਅਤੇ ਤਕਨਾਲੋਜੀ’ ਵਿਸ਼ੇ ’ਤੇ ਪੰਜਾਬ ਦੇ ਕਿ੍ਸ਼ੀ ਵਿਗਿਆਨ ਕੇਂਦਰਾਂ ਦੇ ਪਸ਼ੂਧਨ ਵਿਗਿਆਨੀਆਂ ਲਈ ਇਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਡਾ.ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਆਏ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ।
ਡਾ.ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਮੁੱਖ ਮਹਿਮਾਨ ਨੇ ਆਏ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ੍ਰਸ਼ੀ ਵਿਗਿਆਨ ਕੇਂਦਰਾਂ ਨੂੰ ਕਿਸਾਨਾਂ ਤਕ ਆਪਣੀ ਪਹੁੰਚ ਵਧਾਉਣੀ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਘੱਟ ਖਰਚੇ ਵਾਲੀਆਂ ਤਕਨਾਲੋਜੀਆਂ ਜਿਵੇਂ ਕਿ ਮੁਰਗੀ ਪਾਲਣ ਅਤੇ ਬੱਕਰੀ ਪਾਲਣ ਕਿੱਤਾ ਗਰੀਬੀ ਨੂੰ ਦੂਰ ਕਰਨ ਵਿਚ ਸਹਾਈ ਹੋ ਸਕਦਾ ਹੈ ਅਤੇ ਕਿਸਾਨਾਂ ਦੀ ਰੋਜ਼ੀ ਰੋਟੀ ਦੀ ਸੁਰੱਖਿਆ ਨੂੰ ਨਿਸ਼ਚਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂਧਨ ਕਿਸਾਨ ਦਾ ਸਰਮਾਇਆ ਹੁੰਦਾ ਹੈ ਜਿਸ ਨਾਲ ਉਸ ਦਾ ਸਮਾਜਿਕ, ਆਰਥਿਕ ਪੱਧਰ ਉੱਚਾ ਚੁੱਕਿਆ ਜਾ ਸਕਦਾ ਹੈ।
ਡਾ. ਰਾਜਬੀਰ ਸਿੰਘ, ਨਿਰਦੇਸ਼ਕ ਅਟਾਰੀ, ਜ਼ੋਨ-1 ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਸ਼ੂਧਨ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।ਉਨ੍ਹਾਂ ਕਿਹਾ ਕਿ ਮੱਛੀ ਉਤਪਾਦਨ, ਬੱਕਰੀ ਉਤਪਾਦਨ ਅਤੇ ਏਕੀਕਿ੍ਰਤ ਖੇਤੀ ਪ੍ਰਣਾਲੀ ਕਿਸਾਨਾਂ ਦੀ ਆਮਦਨ ਵਿਚ ਚੋਖਾ ਵਾਧਾ ਕਰਨ ਦੇ ਸਮਰੱਥ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਕਾਰਜਸ਼ਾਲਾਵਾਂ ਅਤੇ ਵਿਚਾਰ-ਵਟਾਂਦਰੇ ਜਿਥੇ ਅਮਲੀ ਤਾਲਮੇਲ ਵਿਚ ਸਹਾਈ ਹੁੰਦੇ ਹਨ ਉਥੇ ਵਿਗਿਆਨੀਆਂ ਨੂੰ ਨਵੇਂ ਵਿਸ਼ੇ ਵੀ ਪ੍ਰਾਪਤ ਹੁੰਦੇ ਹਨ।
ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ ਏ ਯੂ ਨੇ ਕਿਹਾ ਕਿ ਪੀ ਏ ਯੂ ਅਤੇ ਵੈਟਨਰੀ ਯੂਨੀਵਰਸਿਟੀ ਇਕ ਦੂਜੇ ਦਾ ਅਨਿਖੜਵਾਂ ਅੰਗ ਹਨ ਅਤੇ ਇਨ੍ਹਾਂ ਦੇ ਤਾਲਮੇਲ ਨਾਲ ਪੰਜਾਬ ਦੇ ਕਿਸਾਨਾਂ ਲਈ ਬੜੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਲੋੜਾਂ ਦਾ ਮੁਲਾਂਕਣ ਕਰਕੇ ਉਨ੍ਹਾਂ ਨੂੰ ਪੂਰਿਆਂ ਕਰਨ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਉਪ-ਕੁਲਪਤੀ ਅਤੇ ਪਤਵੰਤੇ ਮਹਿਮਾਨਾਂ ਵਲੋਂ ਸੂਰ ਪਾਲਣ ਸੰਬੰਧੀ ਇਕ ਆਨਲਾਈਨ ਕੋਰਸ ਦਾ ਵੀ ਆਰੰਭ ਕੀਤਾ ਗਿਆ।
You may like
-
ਜ਼ੀਰੋ ਬਰਨਿੰਗ ਦੇ ਉਦੇਸ਼ ਦੀ ਪੂਰਤੀ ਲਈ ਪਰਾਲੀ ਦਾ ਉਚਿਤ ਪ੍ਰਬੰਧਣ ਜ਼ਰੂਰੀ : ਸ. ਖੁੱਡੀਆਂ
-
ਖੇਤੀ ਪੰਜਾਬ ਦੀ ਰੂਹ ਹੈ ਅਤੇ ਸਰਕਾਰ ਇਸਨੂੰ ਉੱਤਮ ਬਨਾਉਣ ਲਈ ਯਤਨਸ਼ੀਲ ਹੈ: ਭਗਵੰਤ ਮਾਨ
-
ਜੀ 20 ਯੂਨੀਵਰਸਿਟੀ ਕਨੈਕਟ ਤਹਿਤ PAU ਅਤੇ GADVASU ਵਿਖੇ ਕਰਵਾਏ ਗਏ ਭਾਸ਼ਣ
-
ਵੈਟਰਨਰੀ ’ਵਰਸਿਟੀ ਦੇ ਵਿਦਿਆਰਥੀ ਸਿਖਲਾਈ ਲਈ ਮਲੇਸ਼ੀਆ ਰਵਾਨਾ
-
ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ‘ਤੇ ਨੌਕਰੀ ਕਰ ਰਹੇ ਮੁਲਾਜਮ ਵਿਰੁੱਧ ਧਰਨਾ
-
ਗਡਵਾਸੂ ‘ਚ ਦੋ ਰੋਜ਼ਾ ਪਸ਼ੂ ਪਾਲਣ ਮੇਲਾ ਲਗਾਇਆ