ਲੁਧਿਆਣਾ ਦੇ ਉਦਯੋਗਪਤੀ ਅਤੇ ਸਿੱਖ ਕਾਰਕੁਨ ਜੋੜੇ, ਹਰਕੀਰਤ ਕੌਰ ਕੁਕਰੇਜਾ ਅਤੇ ਹਰਜਿੰਦਰ ਸਿੰਘ ਕੁਕਰੇਜਾ ਨੇ ਪਹਿਲੀ ਵਿਸ਼ਵ ਜੰਗ ਵਿੱਚ ਲੜਨ ਵਾਲੇ ਸਿੱਖ ਯੋਧਿਆਂ ਦਾ ਸਨਮਾਨ ਵਿੱਚ ਚੰਡੀਗੜ੍ਹ ਸਥਿਤ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਸ਼੍ਰੀਮਤੀ ਕੈਰੋਲਿਨ ਰੋਵੇਟ ਨੂੰ ਇੱਕ ਪੇਂਟਿੰਗ ਭੇਂਟ ਕੀਤੀ। ਬਰਮਿੰਘਮ 2022 ਕਾਮਨਵੈਲਥ ਖੇਡਾਂ ਨੂੰ ਇੱਕ ਪਲੇਟਫਾਰਮ ਵਜੋਂ ਵਰਤਦੇ ਹੋਏ ਵੈਸਟ ਮਿਡਲੈਂਡਜ਼, ਇੰਗਲੈਂਡ ਖੇਤਰ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਗਿਆਪਿਤ ਕਰਨ ਲਈ ਵਿਜ਼ਿਟ ਬ੍ਰਿਟੇਨ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਪੇਸ਼ਕਾਰੀ ਸਮਾਰੋਹ ਆਯੋਜਿਤ ਕੀਤਾ ਗਿਆ ਸੀ।
ਆਪਣੀ ਵਿਲੱਖਣ ਸ਼ੈਲੀ ਵਿੱਚ ਜਸ਼ਨਾਂ ਦੀ ਸ਼ੁਰੂਆਤ ਕਰਨ ਲਈ, ਕੁਕਰੇਜਾ ਜੋੜੇ ਨੇ ਵਿਜ਼ਿਟ ਬ੍ਰਿਟੇਨ ਦੇ ਨਾਲ ਸਾਂਝੇਦਾਰੀ ਵਿੱਚ ਦੋ ਸਿੱਖ ਸਿਪਾਹੀਆਂ – ਰਿਸਾਲਦਾਰ ਜਗਤ ਸਿੰਘ (12ਵੀਂ ਘੋੜਸਵਾਰ) ਅਤੇ ਰਿਸਾਲਦਾਰ ਮਾਨ ਸਿੰਘ (21ਵਾਂ ਘੋੜਸਵਾਰ) ਨੂੰ ਦਰਸਾਉਂਦੀ ਵਿਸ਼ਵ-ਪ੍ਰਸਿੱਧ ‘ਆਇਲ ਆਨ ਬੋਰਡ’ ਪੋਰਟਰੇਟ ਆਰਟਵਰਕ ਤਿਆਰ ਕੀਤਾ ਚਿੱਤਰ ਪੇਸ਼ ਕੀਤਾ।
ਚੰਡੀਗੜ੍ਹ ਵਿੱਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ, ਸ਼੍ਰੀਮਤੀ ਕੈਰੋਲੀਨ ਰੋਵੇਟ ਨੇ ‘ਸਾਰਾਗੜ੍ਹੀ’ ਲੜਾਈ- ਵਿਸ਼ਵ ਇਤਿਹਾਸ ਵਿੱਚ ਇੱਕ ਇਤਿਹਾਸਕ ਘਟਨਾ ਦੀ ਉਦਾਹਰਨ ਦਿੰਦੇ ਹੋਏ ਕਿਹਾ, “ਇਹ ਪੇਂਟਿੰਗ ਪ੍ਰਾਪਤ ਕਰਨਾ ਇੱਕ ਸਨਮਾਨ ਦੀ ਗੱਲ ਹੈ ਕਿਉਂਕਿ ਇਹ ਪੰਜਾਬ ਖੇਤਰ ਲਈ ਬਹੁਤ ਢੁਕਵੀਂ ਹੈ ਜਿੱਥੇ ਮੈਂ ਬ੍ਰਿਟਾਨੀਆ ਦੀ ਨੁਮਾਇੰਦਗੀ ਕਰਦੀ ਹਾਂ। ਇਹ ਪੰਜਾਬ ਦੀ ਧਰਤੀ ਦੇ ਮਰਦ ਹਨ ਜਿਨ੍ਹਾਂ ਨੇ ਮਜ਼ਲੂਮਾਂ ਅਤੇ ਬੇਸਹਾਰਾ ਲੋਕਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।”
ਹਰਕੀਰਤ ਕੌਰ ਕੁਕਰੇਜਾ ਨੇ ਕਿਹਾ, “ਲਗਭਗ 130,000 ਸਿੱਖ ਜਵਾਨਾਂ ਨੇ ਜੰਗ ਵਿੱਚ ਹਿੱਸਾ ਲਿਆ, ਜੋ ਕਿ ਬ੍ਰਿਟਿਸ਼ ਭਾਰਤੀ ਫੌਜ ਦਾ 20% ਬਣਦਾ ਹੈ। ਖੇਡਾਂ ਤੋਂ ਠੀਕ ਪਹਿਲਾਂ ਮਾਨਯੋਗ ਡਿਪਟੀ ਹਾਈ ਕਮਿਸ਼ਨਰ ਨੂੰ ਦੋ ਸਿੱਖ ਸੈਨਿਕਾਂ ਦੀ ਇਹ ਪੇਂਟਿੰਗ ਭੇਂਟ ਕਰਨਾ ਉਨ੍ਹਾਂ ਬਹਾਦਰ ਪੁਰਸ਼ਾਂ ਨੂੰ ਯਾਦ ਕਰਨ ਦਾ ਸਾਡਾ ਤਰੀਕਾ ਹੈ ਜੋ ਦੁਨੀਆਂ ਦੀ ਆਜ਼ਾਦੀ ਲਈ ਲੜਦੇ ਹੋਏ ਸ਼ਹੀਦ ਹੋ ਗਏ।”
ਭਾਰਤ ਵਿੱਚ ਵਿਜ਼ਿਟ ਬ੍ਰਿਟੇਨ ਦੇ ਕੰਟਰੀ ਮੈਨੇਜਰ ਵਿਸ਼ਾਲ ਭਾਟੀਆ ਨੇ ਕਿਹਾ, “ਪੰਜਾਬ ਅਤੇ ਯੂਕੇ, ਖਾਸ ਕਰਕੇ, ਬਰਮਿੰਘਮ, ਜੋ ਕਿ ਇਸ ਸਾਲ ਬਰਮਿੰਘਮ 2022 ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ, ਵਿੱਚ ਬਹੁਤ ਸਮਾਨਤਾਵਾਂ ਹਨ। ਵੈਸਟ ਮਿਡਲੈਂਡਜ਼ ਖੇਤਰ ਵਿੱਚ ਸਿੱਖ ਆਬਾਦੀ ਦੀ ਪ੍ਰਤੀਸ਼ਤਤਾ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਵੱਧ ਹੈ ਅਤੇ ਬਰਮਿੰਘਮ ਵਿੱਚ ਪੰਜਾਬੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।”
ਹਰਜਿੰਦਰ ਸਿੰਘ ਕੁਕਰੇਜਾ ਨੇ ਕਿਹਾ, “ਇਹ ਪੇਂਟਿੰਗ ਯੂ.ਕੇ. ਅਤੇ ਪੰਜਾਬ ਵਿਚਕਾਰ ਵਿਲੱਖਣ ਅਤੇ ਨਜ਼ਦੀਕੀ ਸਬੰਧਾਂ ਦਾ ਪ੍ਰਤੀਕ ਹੈ ਅਤੇ ਵਿਸ਼ਵ ਯੁੱਧਾਂ ਵਿੱਚ ਲੜਦਿਆਂ ਆਪਣੀਆਂ ਜਾਨਾਂ ਵਾਰਨ ਵਾਲੇ ਪੰਜਾਬ ਦੇ ਪੁੱਤਰਾਂ ਦੀ ਕਦਰ ਕਰਨ ਲਈ ਡਿਪਟੀ ਹਾਈ ਕਮਿਸ਼ਨ ਵਿੱਚ ਆਉਣ ਵਾਲੇ ਪਤਵੰਤਿਆਂ ਨੂੰ ਯਾਦ ਦਿਵਾਉਂਦਾ ਰਹੇਗਾ”।