Connect with us

ਪੰਜਾਬੀ

ਸੜਕ ਦੀ ਖਸਤਾ ਹਾਲਤ ਤੇ ਖੁੱਲ੍ਹੇ ਸੀਵਰੇਜ ਦੇ ਢੱਕਣ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

Published

on

The poor condition of the road and the open sewerage cover are inviting accidents

ਲੁਧਿਆਣਾ : ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਰਾਹੋਂ ਰੋਡ ਨਾਲ ਜਾਣੀ ਜਾਂਦੀ ਸੜਕ ਦੀ ਖਸਤਾ ਹਾਲਤ ਅਕਸਰ ਅਖਬਾਰਾਂ ਦੀਆਂ ਸੁਰਖੀਆਂ ‘ਚ ਤਾਂ ਆਉਂਦੀ ਹੀ ਰਹਿੰਦੀ ਹੈ ਜਿਸ ਤੋਂ ਇਸ ਸੜਕ ਤੇ ਸਥਿਤ ਪਿੰਡਾਂ ਵਾਲੇ ਲੋਕ ਵਾਲੇ ਲੋਕ ਬੇਹੱਦ ਪ੍ਰੇਸ਼ਾਨ ਹਨ। ਇਸ ਸੜਕ ‘ਤੇ ਸਥਿਤ ਪਿੰਡਾਂ ਦੇ ਲੋਕਾਂ ਦੇ ਹਿੱਸੇ ਹਮੇਸ਼ਾ ਸਿਵਾਏ ਲਾਰਿਆਂ ਤੋਂ ਬਗੈਰ ਕੁੱਝ ਵੀ ਪੱਲੇ ਨਹੀਂ ਪਿਆ।

ਇਸ ਰੋਡ ‘ਤੇ ਪਏ ਵੱਡੇ ਆਕਾਰ ਦੇ ਟੋਏ ਹਾਦਸਿਆਂ ਦਾ ਮੁੱਖ ਕਾਰਨ ਤਾਂ ਬਣਦੇ ਹੀ ਰਹਿੰਦੇ ਹਨ ਪਰ ਇਸ ਸੜਕ ‘ਤੇ ਖੁੱਲ੍ਹੇ ਸੀਵਰੇਜ਼ ਦੇ ਢੱਕਣ ਵੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਜੋ ਕਿ ਕਿਸੇ ਸਮੇਂ ਵੀ ਭਿਆਨਕ ਹਾਦਸੇ ਦਾ ਰੂਪ ਧਾਰਨ ਕਰ ਸਕਦੇ ਹਨ। ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਕਿ ਕੀ ਸਬੰਧਤ ਵਿਭਾਗ ਬੇਖਬਰ ਹੈ ਜਾਂ ਲਾਪਰਵਾਹ ?

ਇੱਥੋਂ ਗੁਜ਼ਰਨ ਵਾਲੇ ਰਾਹਗੀਰਾਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਇਨ੍ਹਾਂ ਗਟਰਾਂ ਦੇ ਢੱਕਣ ਪਿਛਲੇ ਕਈ ਦਿਨਾਂ ਤੋਂ ਗਾਇਬ ਹਨ, ਜਿਨ੍ਹਾਂ ਵੱਲ ਕਿਸੇ ਵਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਾਂ ਤਾਂ ਸਬੰਧਿਤ ਵਿਭਾਗ ਬੇਖਬਰ ਹੈ ਜਾ ਫਿਰ ਇਨ੍ਹਾਂ ਬੇਪ੍ਰਵਾਹ ਹੈ ਕਿ ਕੋਈ ਇਸ ਦੀ ਪ੍ਰਵਾਹ ਨਹੀਂ ਕਰ ਰਿਹਾ। ਉਨ੍ਹਾਂ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਇਸਦਾ ਸਮੇਂ ਸਿਰ ਕੋਈ ਢੁੱਕਵਾਂ ਹੱਲ ਕੱਢਿਆ ਜਾਵੇ।

Facebook Comments

Advertisement

Trending