ਅਪਰਾਧ
ਲੁਧਿਆਣਾ ਦੇ ਈਸੇਵਾਲ ਗੈਂਗਰੇਪ ਮਾਮਲੇ ‘ਚ ਦੋਸ਼ੀਆਂ ਨੂੰ ਉਮਰ ਕੈਦ
Published
3 years agoon

ਲੁਧਿਆਣਾ : 3 ਸਾਲ ਪਹਿਲਾਂ ਅੱਧੀ ਦਰਜਨ ਨੌਜਵਾਨਾਂ ਵੱਲੋਂ ਕਾਰ ਨੂੰ ਘੇਰ ਕੇ ਉਸ ਵਿਚ ਸਵਾਰ ਮੁਟਿਆਰ ਨਾਲ ਉਸ ਦੇ ਹੀ ਦੋਸਤ ਸਾਹਮਣੇ ਗੈਂਗਰੇਪ ਕਰਨ ਵਾਲੇ ਅੱਧੀ ਦਰਜਨ ਨੌਜਵਾਨਾਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ। ਸ਼ੁੱਕਰਵਾਰ ਸਵੇਰੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਲੁਧਿਆਣਾ ਜੇਲ੍ਹ ਵਿੱਚ ਬੰਦ ਗੈਂਗਰੇਪ ਦੇ ਅੱਧੀ ਦਰਜਨ ਦੋਸ਼ੀਆਂ ਨੂੰ ਲੁਧਿਆਣਾ ਦੇ ਅਡੀਸ਼ਨਲ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਵਰਨਣਯੋਗ ਹੈ ਕਿ 9 ਫਰਵਰੀ ਸਾਲ 2019 ਵਾਲੇ ਦਿਨ ਲੁਧਿਆਣਾ ਦੀ ਮੁਟਿਆਰ ਆਪਣੇ ਇਕ ਦੋਸਤ ਨਾਲ ਕਾਰ ‘ਤੇ ਲੁਧਿਆਣਾ ਤੋਂ ਈਸੇਵਾਲ ਨਹਿਰ ਰਸਤੇ ਜਾ ਰਹੀ ਸੀ। ਈਸੇਵਾਲ ਨਹਿਰ ਪੁਲ ਚੰਗਣਾ ਨੇੜੇ ਇਕ ਮੋਟਰਸਾਈਕਲ ‘ਤੇ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਨੂੰ ਰਾਹ ਵਿੱਚ ਰੋਕ ਕੇ ਕਾਰ ਦੇ ਸ਼ੀਸ਼ੇ ਵਿੱਚ ਇੱਟ ਮਾਰ ਕੇ ਸਟੇਰਿੰਗ ਫੜ ਲਿਆ। ਮੁਟਿਆਰ ਨੂੰ ਉਸ ਦੇ ਦੋਸਤ ਨਾਲ ਹੀ ਘੇਰ ਕੇ ਤਿੰਨਾਂ ਮੋਟਰਸਾਈਕਲ ਸਵਾਰਾਂ ਨੇ ਫੋਨ ਕਰਕੇ ਆਪਣੇ ਤਿੰਨ ਹੋਰ ਦੋਸਤਾਂ ਨੂੰ ਮੌਕੇ ‘ਤੇ ਸੱਦ ਲਿਆ।
ਸਾਰਿਆਂ ਨੇ ਇਕੱਠੇ ਹੋ ਕੇ ਮੁਟਿਆਰ ਨਾਲ ਉਸ ਦੇ ਹੀ ਦੋਸਤ ਸਾਹਮਣੇ ਗੈਂਗਰੇਪ ਕੀਤਾ। ਇਸ ਤੋਂ ਬਾਅਦ ਉਸ ਦੇ ਦੋਸਤ ਨੂੰ ਮੁਟਿਆਰ ਨੂੰ ਛੱਡਣ ਬਦਲੇ ਇਕ ਲੱਖ ਰੁਪਏ ਦੀ ਫਿਰੌਤੀ ਮੰਗੀ। ਇਸ ਮਾਮਲੇ ਦਾ ਖੁਲਾਸਾ ਹੋਣ ‘ਤੇ ਥਾਣਾ ਦਾਖਾ ਵਿਖੇ ਅਗਲੇ ਦਿਨ ਦੋਸ਼ੀ ‘ਤੇ ਮੁਕੱਦਮਾ ਦਰਜ ਕਰ ਕੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਮੁਟਿਆਰ ਨਾਲ ਜਬਰ ਜਨਾਹ ਕਰਨ ਵਾਲੇ ਜਗਰੂਪ ਸਿੰਘ ਉਰਫ ਰੂਪੀ ਪੁੱਤਰ ਮਲਕੀਤ ਸਿੰਘ ਵਾਸੀ ਜਸਪਾਲ ਬਾਂਗਰ, ਸਾਦਿਕ ਅਲੀ ਉਰਫ਼ ਸਾਦਿਕ ਪੁੱਤਰ ਅਬਦੁਲ ਖਾਨ ਵਾਸੀ ਰਿੰਪਾ, ਸੈਫ ਅਲੀ ਪੁੱਤਰ ਈਸਾ ਅਲੀ ਵਾਸੀ ਪਿੰਡ ਪੱਦੀ, ਲਿਆਕਤ ਅਲੀ ਪੁੱਤਰ ਸਬਾਊੂਦੀਨ ਵਾਸੀ ਨਿਊ ਗੁੱਜਰ ਬਸਤੀ ਚੰਨ ਗਵਾਹਾਂ ( ਜੰਮੂ ਕਸ਼ਮੀਰ ) ਤੇ ਸੁਰਮੂੰ ਪੁੱਤਰ ਰੋਸ਼ਨ ਦੀਨ ਵਾਸੀ ਖਾਨਪੁਰ ਨੂੰ ਗ੍ਰਿਫ਼ਤਾਰ ਕੀਤਾ ਸੀ। ਵਧੀਕ ਸੈਸ਼ਨ ਜੱਜ ਲੁਧਿਆਣਾ ਰਸ਼ਮੀ ਸ਼ਰਮਾ ਦੀ ਅਦਾਲਤ ਵੱਲੋਂ ਗ੍ਰਿਫ਼ਤਾਰ ਸਾਰੇ ਦੋਸੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਸਾਰੇ ਦੋਸ਼ੀਆਂ ਨੂੰ ਇਕ-ਇਕ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਜੋ ਪੀੜਤਾਂ ਨੂੰ ਦਿੱਤਾ ਜਾਵੇਗਾ।
You may like
-
ਕੌਣ ਹੈ ਪਾਸਟਰ ਬਜਿੰਦਰ ਸਿੰਘ… ਕਦੋਂ ਅਪਣਾਇਆ ਈਸਾਈ ਧਰਮ, ਜਾਣੋ ਪੂਰੀ ਜਾਣਕਾਰੀ
-
ਲੁਧਿਆਣਾ ਦੇ ਇਸ ਇਲਾਕੇ ‘ਚ ਪੁਲਿਸ ਵੱਲੋਂ STF ਨਾਲ ਮਿਲ ਕੇ ਕੀਤੀ ਛਾਪੇਮਾਰੀ
-
ਛੁੱਟੀ ‘ਤੇ ਗਏ ਡਰੱਗ ਇੰਸਪੈਕਟਰ ‘ਤੇ STF ਦਾ ਛਾਪਾ! ਜਾਣੋ ਪੂਰਾ ਮਾਮਲਾ
-
STF ਨੂੰ ਮਿਲੀ ਵੱਡੀ ਸਫਲਤਾ, 2.5 ਕਰੋੜ ਦੀ ਹੈ.ਰੋਇਨ ਸਮੇਤ 2 ਤ.ਸਕਰ ਕਾਬੂ
-
ਨ/ਸ਼ੇ ਖਿਲਾਫ STF ਦੀ ਵੱਡੀ ਕਾਰਵਾਈ, ਕਰੋੜਾਂ ਦੀ ਹੈ/ਰੋਇਨ ਸਮੇਤ 2 ਤ.ਸਕਰ ਗ੍ਰਿ/ਫਤਾਰ
-
STF ਨੂੰ ਮਿਲੀ ਸਫਲਤਾ, 10 ਕਰੋੜ ਦੀ ਹੈ/ਰੋਇਨ ਸਮੇਤ 2 ਤਸ.ਕਰ ਗ੍ਰਿਫ/ਤਾਰ