ਲੁਧਿਆਣਾ : ਨਗਰ ਨਿਗਮ ਜ਼ੋਨ ਡੀ. ਅਧੀਨ ਪੈਂਦੀ ਫਿਰੋਜ਼ਗਾਂਧੀ ਮਾਰਕੀਟ ‘ਚ ਸੜਕਾਂ ‘ਤੇ ਖੜੇ ਕੀਤੇ ਸਕੂਟਰ/ ਮੋਟਰਸਾਈਕਲ ਤਹਿਬਾਜ਼ਾਰੀ ਸ਼ਾਖਾ ਵਲੋਂ ਵੀਰਵਾਰ ਨੂੰ ਆਪਣੇ ਕਬਜ਼ੇ ‘ਚ ਲੈ ਲਏ। ਤਹਿਬਾਜ਼ਾਰੀ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਫਿਰੋਜ਼ਗਾਂਧੀ ਮਾਰਕੀਟ ਦਾ ਪਾਰਕਿੰਗ ਸਥਾਨ ਠੇਕੇ ‘ਤੇ ਦਿੱਤਾ ਹੋਇਆ ਹੈ, ਜਿਥੇ ਖੜੇ ਮੋਟਰਸਾਈਕਲ, ਸਕੂਟਰ, ਕਾਰਾਂ ਤੋਂ ਠੇਕੇਦਾਰ ਵਲੋਂ ਪਾਰਕਿੰਗ ਫੀਸ ਵਸੂਲੀ ਜਾਂਦੀ ਹੈ।
ਠੇਕੇਦਾਰ ਦੇ ਕਰਿੰਦੇ ਤਹਿ ਸਥਾਨ ‘ਤੇ ਵਾਹਨ ਖੜ੍ਹੇ ਕਰਨ ਦੀ ਬਜਾਏ ਸੜਕਾਂ ‘ਤੇ ਵਾਹਨ ਖੜੇ ਕਰਾਕੇ ਪਾਰਕਿੰਗ ਫੀਸ ਵਸੂਲ ਕਰਨ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਪੁੱਜੀ ਸੀ, ਜਿਸ ‘ਤੇ ਵੀਰਵਾਰ ਨੂੰ ਦਰਜਨਾਂ ਸਕੂਟਰ/ ਮੋਟਰਸਾਈਕਲ ਤਹਿਬਾਜ਼ਾਰੀ ਸ਼ਾਖਾ ਵਲੋਂ ਕਬਜ਼ੇ ‘ਚ ਲਏ ਗਏ ਹਨ, ਜੋ ਕਿ ਰਾਜੀਨਾਮਾ ਫੀਸ ਵਸੂਲ ਕੇ ਛੱਡੇ ਜਾਣਗੇ।