ਲੁਧਿਆਣਾ : ਸਿਵਲ ਸਰਜਨ ਲੁਧਿਆਣਾ ਡਾ. ਐੱਸਪੀ ਸਿੰਘ ਦੀਆਂ ਹਦਾਇਤਾਂ ਤੇ ਡਾ. ਰਵੀ ਦੱਤ ਐੱਸਐੱਮਓ ਮਾਨੂੰਪੁਰ ਦੀ ਅਗਵਾਈ ‘ਚ ਸੁਣਨ ਸ਼ਕਤੀ ਸਬੰਧੀ ਵਿਸ਼ਵ ਦਿਵਸ ਮਨਾਇਆ ਗਿਆ।
ਡਾ. ਰਵੀ ਦੱਤ ਨੇ ਕਿਹਾ ਕਿ ਟੀਵੀ, ਰੇਡੀਓ, ਏਅਰਫੋਨ, ਹਾਰਨ ਆਦਿ ਦੀ ਉੱਚੀ ਅਵਾਜ ਕੰਨਾਂ ਦੀ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤੋਂ ਇਲਾਵਾ ਮਾਚਿਸ ਦੀ ਤੀਲੀ/ਤਿੱਖੀਆਂ ਚੀਜਾਂ ਨਾਲ ਕੰਨਾਂ ਨੂੰ ਸਾਫ ਕਰਨ ਨਾਲ ਪਰਦੇ ਨੂੰ ਨੁਕਸਾਨ ਪੁੱਜ ਸਕਦਾ ਹੈ। ਕੰਨ ‘ਚ ਖੂਨ ਵੱਗਣ ਜਾਂ ਕੰਨ ‘ਚ ਦਰਦ ਹੋਣ ‘ਤੇ ਤਰੁੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।
ਗੁਰਦੀਪ ਸਿੰਘ ਬੀਈਈ ਤੇ ਸਿਹਤ ਇੰਸਪੈਕਟਰ ਗੁਰਮਿੰਦਰ ਸਿੰਘ ਨੇ ਕਿਹਾ ਗਰਭ ਅਵਸਥਾ ਦੌਰਾਨ ਡਾਕਟਰ ਦੀ ਸਲਾਹ ਤੋਂ ਬਿਨਾਂ ਲਈ ਗਈ ਦਵਾਈ ਨਵਜੰਮੇ ਬੱਚੇ ‘ਚ ਸੁਣਨ ਦੀਆਂ ਕਮੀਆਂ ਦਾ ਕਾਰਨ ਬਣ ਸਕਦੀ ਹੈ। ਇਸ ਮੌਕੇ ਬੀਨਾ ਰਾਣੀ, ਲਖਵੀਰ ਕੌਰ, ਸੁਮਨ ਲਤਾ, ਰਣਜੀਤ ਕੌਰ, ਪਰਮਜੀਤ ਕੌਰ, ਪਰਮਿੰਦਰ ਕੌਰ, ਸੁਪਿੰਦਰ ਕੌਰ, ਨਰਿੰਦਰ ਕੌਰ, ਭੁਪਿੰਦਰ ਕੌਰ, ਰੁਪਿੰਦਰ ਕੌਰ, ਕਿਰਨਦੀਪ ਕੌਰ, ਹਰਪ੍ਰਰੀਤ ਕੌਰ ਆਦਿ ਹਾਜ਼ਰ ਸਨ।