Connect with us

ਪੰਜਾਬੀ

ਸੜਕਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਨਗਰ ਨਿਗਮ ਕਰੇਗਾ ਕਾਰਵਾਈ

Published

on

Municipal Corporation will take action to free the roads from illegal occupation

ਲੁਧਿਆਣਾ : ਸ਼ਹਿਰ ਦੀਆਂ ਸੜਕਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਮੁੜ ਤੋਂ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ | ਜ਼ੋਨ ਏ. ਤਹਿਬਾਜ਼ਾਰੀ ਸਟਾਫ਼ ਵਲੋਂ ਬੁੱਧਵਾਰ ਨੂੰ ਘੰਟਾ ਘਰ ਚੌਕ ਤੋਂ ਗਿਰਜਾਘਰ ਚੌਕ, ਰੇਖੀ ਸਿਨੇਮਾ ਚੌਕ ਤੇ ਮਾਤਾ ਰਾਣੀ ਚੌਕ, ਮੀਨਾ ਬਾਜ਼ਾਰ ਚੌਕ ਤੱਕ ਰੇਹੜੀਆਂ-ਫੜੀਆਂ ਲਗਾਈ ਬੈਠੇ ਵਿਅਕਤੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਵੀਰਵਾਰ ਨੂੰ ਰੇਹੜੀ ਫੜੀ ਨਾ ਲਗਾਈ ਜਾਵੇ, ਅਜਿਹਾ ਕਰਨ ‘ਤੇ ਸਾਮਾਨ ਸਮੇਤ ਰੇਹੜੀ ਜ਼ਬਤ ਕਰ ਲਈ ਜਾਵੇਗੀ।

ਜ਼ਿਕਰਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ ਪ੍ਰਮੁੱਖ 50 ਸੜਕਾਂ, ਬਾਜ਼ਾਰਾਂ ਨੂੰ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਰੇਹੜੀ-ਫੜੀ ਯੂਨੀਅਨ ਦੇ ਵਿਰੋਧ ਦੇ ਬਾਵਜੂਦ ਖਾਲੀ ਕਰਾ ਲਿਆ ਸੀ, ਜਿਸ ਨਾਲ ਟਰੈਫਿਕ, ਪ੍ਰਦੂਸ਼ਣ ਦੀ ਸਮੱਸਿਆ ‘ਚ ਕਾਫੀ ਸੁਧਾਰ ਆਉਣ ਦੇ ਨਾਲ ਬਾਜ਼ਾਰ ਵੀ ਖੂਬਸੂਰਤ ਦਿਖਣ ਲੱਗ ਗਏ ਸਨ ਅਤੇ ਵਾਹਨ ਚਾਲਕਾਂ ਨੂੰ ਸ਼ਹਿਰ ਦੇ ਇਕ ਸਿਰੇ ਤੋਂ ਦੂਸਰੇ ਪਾਸੇ ਜਾਣ ਤੱਕ ਕਾਫੀ ਘੱਟ ਸਮਾਂ ਲੱਗਣਾ ਸ਼ੁਰੂ ਹੋ ਗਿਆ ਸੀ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਘੰਟਾਘਰ ਚੌਕ, ਮੋਚਪੁਰਾ ਬਾਜ਼ਾਰ ‘ਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ, ਜਿਸਦਾ ਮੋਚਪੁਰਾ ਬਾਜ਼ਾਰ, ਗਊਸ਼ਾਲਾ ਰੋਡ, ਘੰਟਾਘਰ ਚੌਕ ਦੇ ਆਸ-ਪਾਸ ਦੇ ਨਾਜਾਇਜ਼ ਕਾਬਿਜ਼ਕਾਰਾਂ ਵਲੋਂ ਸਖ਼ਤ ਵਿਰੋਧ ਸ਼ੁਰੂ ਕੀਤੇ ਜਾਣ ‘ਤੇ ਪ੍ਰਸ਼ਾਸਨ ਵਲੋਂ ਮੁਹਿੰਮ ‘ਤੇ ਕੁਝ ਸਮੇਂ ਲਈ ਰੋਕ ਲਗਾ ਦਿੱਤੀ ਸੀ।

Facebook Comments

Trending