Connect with us

ਪੰਜਾਬੀ

ਵਾਟਰ ਟਰੀਟਮੈਂਟ ਪਲਾਂਟਾਂ ਲਈ 10 ਮਾਰਚ ਤੋਂ ਬਾਅਦ ਟੈਂਡਰ ਮੰਗਣ ਦੀ ਪ੍ਰਕਿਰਿਆ ਸ਼ੁਰੂ ਹੋਣ ਦੀ ਸੰਭਾਵਨਾ

Published

on

The process of inviting tenders for water treatment plants is likely to start after March 10.

ਲੁਧਿਆਣਾ  :  ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੂੰ ਪੀਣ ਲਈ ਨਹਿਰੀ ਪਾਣੀ ਸਾਫ ਕਰਕੇ ਸਪਲਾਈ ਕਰਨ ਲਈ ਪਹਿਲੇ ਫੇਸ ਦਾ ਕੰਮ ਸ਼ੁਰੂ ਕਰਨ ਦੀ ਪ੍ਰਕ੍ਰਿਆ ਚੱਲ ਰਹੀ ਹੈ, ਜਿਸ ਤਹਿਤ ਨਹਿਰੀ ਪਾਣੀ ਸਾਫ਼ ਕਰਨ ਲਈ ਟਰੀਟਮੈਂਟ ਪਲਾਂਟ ਲਗਾਉਣ ਲਈ ਪਿੰਡ ਬਿਲਗਾ ‘ਚ ਕਰੀਬ 52 ਏਕੜ ਜ਼ਮੀਨ ਖਰੀਦੀ ਜਾ ਚੱਕੀ ਹੈ।

ਨਗਰ ਨਿਗਮ ਓ. ਐਂਡ ਐਮ. ਸੈਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਸ਼ਹਿਰਵਾਸੀਆਂ ਨੂੰ ਨਹਿਰੀ ਪਾਣੀ ਸਾਫ ਕਰਕੇ ਸਪਲਾਈ ਕਰਨ ਲਈ 3200 ਕਰੋੜ ਦੀ ਯੋਜਨਾ 7 ਸਾਲ ਵਿਚ ਪੂਰੀ ਕਰਨ ਦਾ ਪ੍ਰਸਤਾਵ ਹੈ। ਵਾਟਰ ਟਰੀਟਮੈਂਟ ਪਲਾਂਟ ਲਗਾਉਣ ਤੇ ਟੈਂਕੀਆਂ ਬਣਾਉਣ ਦਾ ਕੰਮ 3 ਸਾਲ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ। ਸ਼ਹਿਰ ‘ਚ ਹਰ ਘਰ ਤੱਕ ਪਾਣੀ ਸਪਲਾਈ ਪਹੁੰਚਾਉਣ ਲਈ 3 ਹਜ਼ਾਰ ਕਿਲੋਮੀਟਰ ਪਾਈਪ ਵਿਛਾਈ ਜਾਣੀ ਹੈ.

ਵਿਸ਼ਵ ਬੈਂਕ ਤੋਂ ਲਏ ਜਾਣ ਵਾਲੇ ਕਰਜ਼ੇ ਦੀ ਵਾਪਸੀ ਲਈ ਸ਼ਰਤਾਂ ਲਾਗੂ ਨਾ ਕੀਤੇ ਜਾਣ ਕਾਰਨ ਵੀ ਮਾਮਲਾ ਲਟਕਦਾ ਰਿਹਾ। ਹੁਣ ਯੋਜਨਾ ਦੇ ਪਹਿਲੇ ਫੇਸ ਤਹਿਤ ਜ਼ਮੀਨ ਖਰੀਦੇ ਜਾਣ ਤੋਂ ਬਾਅਦ ਸੀਵਰੇਜ਼ ਟਰੀਟਮੈਂਟ ਪਲਾਂਟਾਂ ਲਈ 10 ਮਾਰਚ 2022 ਨੂੰ ਚੋਣ ਜਾਬਤਾ ਖਤਮ ਹੋਣ ‘ਤੇ ਟੈਂਡਰ ਮੰਗਣ ਦੀ ਪ੍ਰਕ੍ਰਿਆ ਸ਼ੁਰੂ ਹੋਣ ਦੀ ਸੰਭਾਵਨਾ ਹੈ।

Facebook Comments

Trending