ਲੁਧਿਆਣਾ : ਰੂਸ ਵਲੋਂ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਦੇ ਕੱੁਝ ਦਿਨਾਂ ਦੇ ਅੰਦਰ ਹੀ ਸਥਾਨਕ ਮਾਰਕੀਟ ‘ਚ ਖਾਧ ਤੇਲਾਂ ਦੀਆਂ ਕੀਮਤਾਂ ‘ਚ ਭਾਰੀ ਤੇਜੀ ਆਉਣ ਕਾਰਨ ਕਾਰੋਬਾਰੀ ਖਾਸਕਰ ਹਲਵਾਈ ਦਾ ਕੰਮ ਕਰਨ ਵਾਲੇ ਦੁਕਾਨਦਾਰ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਵੇਰਕਾ ਤੇ ਅਮੂਲ ਵਲੋਂ ਦੁੱਧ ਦੀਆਂ ਕੀਮਤਾਂ ਵੀ ਦੋ ਰੁਪਏ ਪ੍ਰਤੀ ਲਿਟਰ ਵਧਾ ਦਿੱਤੀਆਂ ਹਨ, ਜਿਸਨੂੰ ਹਰ ਮਠਿਆਈ ਵਿਚ ਵਰਤਿਆ ਜਾਂਦਾ ਹੈ।
ਪੰਜਾਬ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਲਵਲੀ ਅਤੇ ਲੁਧਿਆਣਾ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਡੀਜ਼ਲ, ਐਲ.ਪੀ.ਜੀ. ਗੈਸ, ਰਿਫਾਇੰਡ ਦੀਆਂ ਕੀਮਤਾਂ ਪਹਿਲਾਂ ਹੀ ਅਸਮਾਨੀ ਚੜੀਆਂ ਹੋਈਆਂ ਹਨ। ਹੁਣ ਮੁੜ ਖਾਧ ਤੇਲਾਂ ਅਤੇ ਦੁੱਧ ਦੀ ਕੀਮਤ ਵਿਚ ਵਧਾ ਹਲਵਾਈ ਕਾਰੋਬਾਰ ਨੂੰ ਤਬਾਹ ਕਰ ਦੇਵੇਗਾ।
ਇਸ ਮੌਕੇ ਡੂੰਗਰ ਸਿੰਘ ਸਰਤਾਜ, ਵਿਪਨ ਜੈਨ ਸ਼ਰਣਮ, ਪ੍ਰਵੀਨ ਖਰਬੰਦਾ ਲਾਇਲਪੁਰ, ਨਰਿੰਦਰ ਕੁਮਾਰ, ਅਸ਼ੋਕ ਕੁਮਾਰ ਹਕੀਕਤ, ਹਰਸ਼ ਕੁਮਾਰ, ਕਿਸ਼ਨ ਦੇਵ, ਅਰਜਨ ਸਿੰਘ ਰਾਜਪੁਰੋਹਿਤ, ਜਰਨੈਲ ਸਿੰਘ ਦਿਆਲ, ਜਨਕਰਾਜ ਢੀਂਗਰਾ, ਵਿੱਕੀ ਨਾਰੰਗ ਬੰਗਾਲੀ, ਸਾਹਿਬ ਕੁਮਾਰ ਗੋਪਾਲ, ਮਨਿੰਦਰ ਸਿੰਘ ਗੋਪਾਲ, ਬਲਵਿੰਦਰ ਸਿੰਘ ਖਾਲਸਾ ਨੇ ਵੀ ਸਰਕਾਰ ਤੋਂ ਮੰਗ ਕੀਤੀ ਕਿ ਰਿਫਾਇੰਡ, ਤੇਲ ਪਦਾਰਥਾਂ, ਦੁੱਧ ਦੀਆਂ ਕੀਮਤਾਂ ਵਿਚ ਵਾਧੇ ‘ਤੇ ਰੋਕ ਲਗਾਈ ਜਾਵੇ।