ਲੁਧਿਆਣਾ : ਜੀ.ਐੱਚ.ਜੀ. ਪਬਲਿਕ ਸਕੂਲ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਨੇ ਬਾਕਸਿੰਗ ਮੁਕਾਬਲੇ ਵਿਚ ਮੱਲਾਂ ਮਾਰੀਆਂ ਤੇ ਪਿਛਲੇ ਦਿਨੀਂ ਮਹਾਂਵੀਰ ਪਬਲਿਕ ਸਕੂਲ ਫਗਵਾੜਾ ਵਿਖੇ ਹੋਏ ਸਟੇਟ ਪੱਧਰੀ ਬਾਕਸਿੰਗ ਮੁਕਾਬਲੇ ਵਿਚ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।
ਪਿ੍ੰਸੀਪਲ ਪਵਨ ਸੂਦ ਨੇ ਦੱਸਿਆ ਕਿ ਪੰਜਾਬ ਸਟੇਟ ਬਾਕਸਿੰਗ ਐਸੋਸੀਏਸ਼ਨ ਵਲੋਂ ਪਿਛਲੇ ਦਿਨੀ ਮਹਾਂਵੀਰ ਪਬਲਿਕ ਸਕੂਲ ਫਗਵਾੜਾ ਵਿਖੇ ਲੜਕੀਆਂ ਦੇ ਸਟੇਟ ਪੱਧਰ ਦੇ ਬਾਕਸਿੰਗ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਕੂਲ ਦੀ ਵਿਦਿਆਰਥਣ ਪਵਨਵੀਰ ਕੌਰ ਸਿੱਧੂ (ਪਿੰਡ ਸਿੱਧਵਾਂ ਕਲਾਂ) ਜਮਾਤ ਸੱਤਵੀਂ ਬੀ (38 ਤੋਂ 40 ਕਿਲੋ ਵਜ਼ਨ ਸ਼੍ਰੇਣੀ ਵਿਚ) ਨੇ ਕਾਂਸੀ ਤੇ ਖੁਸ਼ਪ੍ਰੀਤ ਕੌਰ ਜਮਾਤ ਸੱਤਵੀਂ ਬੀ (52 ਤੋਂ 54 ਕਿਲੋ ਵਜ਼ਨ ਸ਼੍ਰੇਣੀ ਵਿਚ) ਨੇ ਕਾਂਸੀ ਦਾ ਮੈਡਲ ਹਾਸਲ ਕੀਤਾ।
ਉਨ੍ਹਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਬਾਕਸਿੰਗ ਕੋਚ ਸੁਖਵੰਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਪਵਨਵੀਰ ਕੌਰ ਸਿੱਧੂ ਦਾ ਪਿੰਡ ਪੁੱਜਣ ‘ਤੇ ਵੀ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਸਰਪੰਚ ਕੁਲਦੀਪ ਸਿੰਘ ਗਰੇਵਾਲ, ਦਲਜੀਤ ਸਿੰਘ ਮਾਨ ਮਨੀਲਾ, ਪ੍ਰਧਾਨ ਸੋਹਣ ਸਿੰਘ ਸਿੱਧਵਾਂ, ਪੰਚ ਹਰਦੇਵ ਸਿੰਘ ਸਿੱਧਵਾਂ, ਕੁਲਵਿੰਦਰ ਕੌਰ ਮਾਨ ਮਨੀਲਾ ਤੇ ਪੰਚ ਜਗਦੀਪ ਸਿੰਘ ਦੀਪੀ ਨੇ ਪਵਨਵੀਰ ਕੌਰ ਸਿੱਧੂ ਸਮੇਤ ਉਸ ਦੇ ਪਿਤਾ ਇਕਬਾਲ ਸਿੰਘ ਗੋਸਾ ਮਨੀਲਾ, ਮਾਤਾ ਨਿਰਮਲ ਕੌਰ ਤੇ ਦਾਦੀ ਅਮਰਜੀਤ ਕੌਰ ਨੂੰ ਵਧਾਈ ਦਿੱਤੀ।