ਲੁਧਿਆਣਾ : ਪੰਜਾਬ ਸਟੇਟ ਐਗਰੀਕਲਚਰ ਇੰਮਪਲੀਮੈਂਟ ਮੈਨੂਫੈਕਚੁਰਰ ਐਸੋਸੀਏਸ਼ਨ ਦੀ ਮੀਟਿੰਗ ਲੁਧਿਆਣਾ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਇੰਜੀਨੀਅਰਿੰਗ ਕਾਲਜ ਵਿਚ ਪ੍ਰਧਾਨ ਸੰਤੋਖ ਸਿੰਘ ਘੜਿਆਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸੀ ਆਰ ਏਮ 2021 ਦੀ ਪਰਾਲੀ ਨੂੰ ਸੰਭਾਲਣ ਵਾਲੀ ਸੈਂਟਰ ਸਰਕਾਰ ਦੀ ਸਕੀਮ ਅਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
2 ਸਾਲ ਪੁਰਾਣੀ ਸਬਸਿਡੀ ਸਰਕਾਰ ਵੱਲੋ ਨਾ ਮਿਲਣਾ ਤੇ ਹੋਰ ਆਈਆਂ ਦਿੱਕਤਾਂ ਬਾਰੇ ਗੱਲ ਬਾਤ ਹੋਈ। ਡਾ. ਮਹੇਸ਼ ਕੁਮਾਰ ਨਾਰੰਗ ਜੋ ਪਿਛਲੇ ਦਿਨੀਂ ਹੈਡ ਆਫ ਡਿਪਾਰਟਮੈਂਟ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਣੇ ਉਨ੍ਹਾਂ ਨੂੰ ਐਸੋਸੀਏਸ਼ਨ ਵਲੋਂ ਸਨਮਾਨਿਤ ਕੀਤਾ ਗਿਆ।
ਸੁਸ਼ੀਲ ਅਰੋੜਾ ਜੋ ਇੰਟਰਨੈਸ਼ਨਲ ਸੇਲ ਟ੍ਰੇਨਰ ਤੇ ਪ੍ਰੇਰਕ ਕੋਚ ਹਨ, ਉਨ੍ਹਾਂ ਵਲੋਂ ਮੈਂਬਰਾ ਨੂੰ ਬਾਊਾਸ ਬੈਕ ਸੈਮੀਨਾਰ ਦਿੱਤਾ ਗਿਆ ਜਿਸ ਦਾ ਸਾਰਾਂਸ਼ ਵਾਪਾਰ ਨੂੰ ਅਗਲੇ ਪੱਧਰ ‘ਤੇ ਕਿਵੇਂ ਲੈ ਕੇ ਜਾਇਆ ਜਾ ਸਕਦਾ, ਉਸ ਬਾਰੇ ਕੋਚਿੰਗ ਦਿੱਤੀ ਗਈ। ਵਾਸਟ ਲਿੰਕਰ ਦੀ ਟੀਮ ਸਾਹਿਲ ਢੀਂਗਰਾ ਤੇ ਸੁਮਿਤ ਵਲੋਂ ਆਉਣ ਵਾਲੀਆਂ ਰਾਜਾਂ ਦੀਆਂ ਸਬਸਿਡੀਆਂ ਬਾਰੇ ਜਾਣਕਾਰੀ ਦਿੱਤੀ ਗਈ।
Meeting of Punjab State Agriculture Implementation Manufacturers Association
ਇਸ ਮੀਟਿੰਗ ‘ਚ ਪ੍ਰਧਾਨ ਸੰਤੋਖ ਸਿੰਘ ਤਲਵੰਡੀ ਭਾਈ, ਬਲਦੇਵ ਸਿੰਘ ਅਮਰ ਚੇਅਰਮੈਨ, ਬਲਦੇਵ ਸਿੰਘ ਹੂੰਝਣ (ਚੇਅਰਮੈਨ ਇੰਸਟੀਚਿਊਟ), ਰਾਜਦੀਪ ਸਿੰਘ ਨੈਸ਼ਨਲ ਐਗਰੋ (ਵਾਇਸ ਪ੍ਰਧਾਨ), ਆਦਵਿੰਦਰ ਸਿੰਘ ਅਮਰ (ਸੈਕਟਰੀ), ਰਾਜੇਸ਼ ਪੰਜੂ, ਕੁਲਵਿੰਦਰ ਸਿੰਘ, ਗੁਰਬਖਸ਼ ਸਿੰਘ ਧੀਰ,ਪਰਮਜੀਤ ਸਿੰਘ ਦਸ਼ਮੇਸ਼ ਮਾਲੇਰਕੋਟਲਾ ਆਦਿ ਸ਼ਾਮਿਲ ਸਨ।