Connect with us

ਪੰਜਾਬੀ

ਯੂਕਰੇਨ ‘ਚ ਫਸੀ ਜੰਡਿਆਲੀ ਦੀ ਵਿਦਿਆਰਥਣ ਦੇ ਮਾਪੇ ਚਿੰਤਾ ਦੇ ਆਲਮ ‘ਚ

Published

on

Parents of Jandiali student trapped in Ukraine in a state of anxiety

ਕੁਹਾੜਾ (ਲੁਧਿਆਣਾ ) : ਰੂਸ ਤੇ ਯੂਕਰੇਨ ਦੀ ਜੰਗ ਕਾਰਨ ਭਾਰਤ ਚੋਂ ਆਪਣੀ ਪੜ੍ਹਾਈ ਕਰਨ ਲਈ ਗਏ ਬੱਚਿਆਂ ਦੇ ਮਾਪੇ ਘੋਰ ਚਿੰਤਾ ਵਿਚ ਹਨ। ਜ਼ਿਕਰਯੋਗ ਹੈ ਕਿ ਭਾਰਤ ਤੋਂ ਭਾਰੀ ਗਿਣਤੀ ‘ਚ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਦੀ ਉਚੇਰੀ ਸਿੱਖਿਆ ਲਈ ਯੂਕਰੇਨ ਗਏ ਹੋਏ ਹਨ, ਜਿਨ੍ਹਾਂ ‘ਚੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੰਡਿਆਲੀ ਦੀ ਰਾਜਦੀਪ ਕੌਰ ਵੀ ਕਰੀਬ ਚਾਰ ਮਹੀਨੇ ਪਹਿਲਾ ਐਮ. ਬੀ. ਬੀ. ਐਸ. ਦੀ ਪੜ੍ਹਾਈ ਕਰਨ ਯੂਕਰੇਨ ਗਈ ਸੀ.

ਯੂਕਰੇਨ ਦੇ ਸ਼ਹਿਰ ਖਾਰਕੀਵ ਦੀ ਨੈਸ਼ਨਲ ਯੂਨੀਵਰਸਿਟੀ ‘ਚ ਪੜ੍ਹ ਰਹੀ ਹੈ। ਰਾਜਦੀਪ ਕੌਰ ਦੇ ਪਿਤਾ ਪ੍ਰੇਮ ਸਿੰਘ ਤੇ ਮਾਤਾ ਸਰਬਜੀਤ ਕੌਰ ਨੇ ਬਹੁਤ ਹੀ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਡਾਕਟਰੀ ਕਰਨ ਦੀ ਇੱਛਾ ਨੂੰ ਪੂਰਾ ਕਰਨ ਲਈ ਬਹੁਤ ਸਾਰਾ ਖਰਚਾ ਕਰਕੇ ਯੂਕਰੇਨ ਭੇਜਿਆ, ਪਰ ਹੁਣ ਜਦੋਂ ਰੂਸ ਵਲੋਂ ਯੂਕਰੇਨ ‘ਤੇ ਹਮਲਾ ਕਰ ਦਿੱਤਾ ਗਿਆ ਤਾਂ ਉਨ੍ਹਾਂ ਦੀ ਲੜਕੀ ਵੀ ਬਾਕੀ ਵਿਦਿਆਰਥੀਆਂ ਵਾਂਗ ਭਾਰੀ ਸੰਕਟ ਵਿਚ ਫਸ ਗਈ ਹੈ।

ਉਨ੍ਹਾਂ ਕਿਹਾ ਕਿ ਬਾਕੀ ਦੇਸ਼ ਦੀਆਂ ਅੰਬੈਸੀਆਂ ਵਲੋਂ ਠੀਕ ਸਮੇਂ ਆਪਣੇ ਦੇਸ਼ ਦੇ ਬੱਚਿਆਂ ਨੂੰ ਵਾਪਸ ਭੇਜ ਦਿੱਤਾ ਗਿਆ, ਪਰ ਭਾਰਤ ਸਰਕਾਰ ਵਲੋਂ ਹਾਲੇ ਤੱਕ ਕੋਈ ਵੀ ਹੱਲ ਨਹੀ ਕੀਤਾ ਗਿਆ। ਉਨ੍ਹਾਂ ਉਦਾਸੀ ਭਰੇ ਮਨ ਨਾਲ ਕਿਹਾ ਕਿ ਦੋਵਾਂ ਦੇਸ਼ਾਂ ਦੀ ਲੜਾਈ ਦੇ ਤਣਾਅਪੂਰਨ ਮਾਹੌਲ ਵਿਚ ਬੱਚਿਆਂ ਦੀ ਜਾਨ ਨੂੰ ਖ਼ਤਰੇ ਦੇ ਨਾਲ ਖਾਣ-ਪੀਣ ਦੀ ਸਮਗਰੀ ਵੀ ਮੁਸ਼ਕਿਲ ਨਾਲ ਹੀ ਨਸੀਬ ਹੁੰਦੀ ਹੈ।

ਵਿਦਿਆਰਥਣ ਰਾਜਦੀਪ ਕੌਰ ਦੇ ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਸਰਕਾਰ ਨੂੰ ਆਪਣੇ ਖਰਚੇ ‘ਤੇ ਯੂਕਰੇਨ ਫਸੇ ਭਾਰਤੀ ਬੱਚਿਆਂ ਨੂੰ ਜਲਦ ਵਾਪਸ ਲਿਆਉਣ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਕਿਉਂਕਿ ਵਿਦਿਆਰਥੀ ਭਾਰਤ ਦੇਸ਼ ਦਾ ਹੀ ਸਰਮਾਇਆ ਹਨ।

Facebook Comments

Advertisement

Trending