ਲੁਧਿਆਣਾ : ਫਿਰੋਜਪੁਰ ਸੜ੍ਹਕ ਸਥਿਤ ਪਿੰਡ ਝਾਂਡੇ ਦੀ ਨਾਮੀ ਧਾਰਮਿਕ ਸੰਸਥਾ ਗੁਰੂ ਨਾਨਕ ਦਰਬਾਰ ਦੇ ਮੁਖੀ ਸੰਤ ਰਾਮਪਾਲ ਸਿੰਘ ਨੇ ਸੰਗਤਾਂ ਦੇ ਇਕ ਹੋਏ ਵੱਡੇ ਇਕੱਠ ਦੌਰਾਨ ਆਪਣੇ ਛੋਟੇ ਸਪੁੱਤਰ ਪਰਮਜੋਤ ਸਿੰਘ ਦੀਆਂ ਧਾਰਮਿਕ ਭਾਵਨਾਵਾਂ ਅਤੇ ਦਰਬਾਰ ਵਿਖੇ ਕੀਤੀ ਜਾਂਦੀ ਸੇਵਾਂ ਨੂੰ ਗਹੁ ਨਾਲ ਵਾਚਣ ਤੋਂ ਬਾਅਦ ਉਸ ਨੂੰ ਆਪਣਾ ਅਗਲਾ ਗੱਦੀਨਸ਼ੀਨ (ਵਾਰਸ) ਐਲਾਨ ਕੀਤਾ ਗਿਆ।
ਜਿਸ ਦਾ ਦਰਬਾਰ ਵਿਖੇ ਨਤਮਸਤਕ ਹੋਣ ਲਈ ਆਈ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ। ਇਸ ਮੌਕੇ ਪੰਜ ਸਿੰਘਾਂ ਪ੍ਰਧਾਨ ਅਜੈਬ ਸਿੰਘ, ਹੈੱਡ ਗ੍ਰੰਥੀ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਬੱਧਣੀ, ਗੁਰਪ੍ਰੀਤ ਸਿੰਘ ਪੈਕ, ਬੂਟਾ ਸਿੰਘ ਨੇ ਪਰਮਜੋਤ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।