Connect with us

ਪੰਜਾਬ ਨਿਊਜ਼

‘ਆਮ ਆਦਮੀ ਪਾਰਟੀ’ ਨੂੰ ਦਿੱਲੀ ਮਗਰੋਂ ਪੰਜਾਬ ਤੋਂ ਮਿਲੇਗੀ ਰਾਜ ਸਭਾ ‘ਚ ਐਂਟਰੀ

Published

on

Aam Aadmi Party to get entry in Rajya Sabha from Punjab after Delhi

ਲੁਧਿਆਣਾ : ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਦੀ ਵਾਂਗਡੋਰ ਮਿਲਦੀ ਹੈ ਜਾਂ ਨਹੀਂ, ਇਸ ਦਾ ਫ਼ੈਸਲਾ ਤਾਂ 10 ਮਾਰਚ ਨੂੰ ਹੋਵੇਗਾ ਪਰ ਇੰਨਾ ਜ਼ਰੂਰ ਤੈਅ ਹੈ ਕਿ ਆਮ ਆਦਮੀ ਪਾਰਟੀ ਨੂੰ ਦਿੱਲੀ ਤੋਂ ਬਾਅਦ ਪੰਜਾਬ ਤੋਂ ਰਾਜ ਸਭਾ ‘ਚ ਐਂਟਰੀ ਜ਼ਰੂਰ ਮਿਲੇਗੀ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਇਸ ਸਮੇਂ ਸਿਰਫ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਨ।

ਹਾਲਾਂਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 20 ਸੀਟਾਂ ‘ਤੇ ਜਿੱਤ ਹਾਸਲ ਹੋਈ ਸੀ ਪਰ ਉਸ ਤੋਂ ਇਕ ਸਾਲ ਪਹਿਲਾਂ ਹੀ ਰਾਜ ਸਭਾ ਮੈਂਬਰ ਚੁਣਨ ਦੀ ਪ੍ਰਕਿਰਿਆ ਪੂਰੀ ਹੋ ਗਈ ਸੀ, ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਹਿੱਸੇਦਾਰੀ ਨਹੀਂ ਮਿਲ ਸਕੀ।

ਹੁਣ ਅਪ੍ਰੈਲ-2022 ‘ਚ ਪੰਜਾਬ ਦੇ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਪੂਰਾ ਹੋਣ ਜਾ ਰਿਹਾ ਹੈ। ਉਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਹੋ ਗਈਆਂ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਜਿੰਨੇ ਵਿਧਾਇਕ ਹੋਣਗੇ, ਉਨ੍ਹਾਂ ਦੀ ਗਿਣਤੀ ਦੇ ਆਧਾਰ ‘ਤੇ ਰਾਜ ਸਭਾ ਮੈਂਬਰ ਚੁਣ ਕੇ ਜਾ ਸਕਦੇ ਹਨ। ਇਹੀ ਫਾਰਮੂਲਾ ਦੂਜੀਆਂ ਪਾਰਟੀਆਂ ‘ਤੇ ਵੀ ਵਿਧਾਇਕਾਂ ਦੀ ਗਿਣਤੀ ਦੇ ਹਿਸਾਬ ਨਾਲ ਲਾਗੂ ਹੋਵੇਗਾ।

Facebook Comments

Trending