ਲੁਧਿਆਣਾ : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਪੀ ਐੱਚ ਡੀ ਦੀ ਵਿਦਿਆਰਥਣ ਕੁਮਾਰੀ ਰਮਨਦੀਪ ਕੌਰ ਨੂੰ ‘ਬਾਗਬਾਨੀ ਵਿੱਚ ਸ਼ਾਨਦਾਰ ਸ਼ੋਧ ਪ੍ਰਬੰਧ ਲਿਖਣ ਲਈ ਡਾ. ਜੀ ਐੱਸ ਰੰਧਾਵਾ ਐਵਾਰਡ’ ਹਾਸਲ ਹੋਇਆ ਹੈ । ਕੁਮਾਰੀ ਰਮਨਦੀਪ ਕੌਰ ਨੇ ਆਪਣਾ ਖੋਜ ਕਾਰਜ ਟਮਾਟਰ ਅਤੇ ਸ਼ਿਮਲਾ ਮਿਰਚ ਦੀ ਵਰਤੋਂ ਨਾਲ ਬਰੈੱਡ ਬਨਾਉਣ ਬਾਰੇ ਲਿਖਿਆ ਸੀ ।
ਇਹ ਐਵਾਰਡ ਉਸਨੂੰ ਬਾਗਬਾਨੀ ਦੇ ਵਿਕਾਸ ਲਈ ਬਣੀ ਸੁਸਾਇਟੀ ਦੇ ਸਥਾਪਨਾ ਦਿਵਸ ਮੌਕੇ ਹੇਸਾਰਘਾਟ ਬੈਂਗਲੋਰ ਵਿਖੇ ਪ੍ਰਦਾਨ ਕੀਤਾ ਗਿਆ । ਇਸ ਵਿੱਚ ਨਕਦ ਰਾਸ਼ੀ ਤੋਂ ਬਿਨਾਂ ਪ੍ਰਮਾਣ ਪੱਤਰ ਵੀ ਸ਼ਾਮਿਲ ਹੈ ।
ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਡੀ ਕੇ ਤਿਵਾੜੀ ਆਈ ਏ ਐੱਸ, ਵਿੱਤ ਕਮਿਸ਼ਨਰ ਖੇਤੀਬਾੜੀ ਅਤੇ ਕਿਸਾਨ ਭਲਾਈ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੁਮਾਰੀ ਰਮਨਦੀਪ ਕੌਰ ਨੂੰ ਵਧਾਈ ਦਿੱਤੀ ।