Connect with us

ਪੰਜਾਬੀ

ਬਿਨਾਂ ਮਨਜ਼ੂਰੀ ਬਣ ਰਹੀਆਂ ਕਾਲੋਨੀਆਂ ਤੇ ਅਣਅਧਿਕਾਰਤ ਉਸਾਰੀਆਂ ਵਿਰੁੱਧ ਮੁਹਿੰਮ ਜਾਰੀ

Published

on

Campaign against unauthorized constructions on unauthorized colonies continues

ਲੁਧਿਆਣਾ : ਨਗਰ ਨਿਗਮ ਪ੍ਰਸ਼ਾਸਨ ਵਲੋਂ ਅਣਅਧਿਕਾਰਤ ਕਲੋਨੀਆਂ ਅਤੇ ਗੈਰ-ਕਾਨੂੰਨੀ ਉਸਾਰੀਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਬੁੱਧਵਾਰ ਨੂੰ 3 ਬਿਨ੍ਹਾਂ ਮਨਜ਼ੂਰੀ ਵਿਕਸਤ ਕੀਤੀਆਂ ਜਾ ਰਹੀਆਂ ਕਲੋਨੀਆਂ ਅਤੇ ਗੈਰ-ਕਾਨੂੰਨੀ ਇਮਾਰਤਾਂ ਢਾਹ ਦਿੱਤੀਆਂ।

ਨਗਰ ਨਿਗਮ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵਲੋਂ ਰਿਕਵਰੀ ਤੇਜ਼ ਕਰਨ ਤੇ ਬਿਨ੍ਹਾਂ ਮਨਜ਼ੂਰੀ ਬਣ ਰਹੀਆਂ ਇਮਾਰਤਾਂ ਖ਼ਿਲਾਫ਼ ਸਖਤ ਕਾਰਵਾਈ ਦੇ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਮੰਗਲਵਾਰ ਨੂੰ ਇਕ ਦਰਜਨ ਤੋਂ ਵੱਧ ਗੈਰ-ਕਾਨੂੰਨੀ ਇਮਾਰਤਾਂ ਢਾਹ ਦਿੱਤੀਆਂ।

ਸੀਨੀਅਰ ਟਾਊਨ ਪਲਾਨਰ ਸੁਰਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਸਹਾਇਕ ਨਿਗਮ ਯੋਜਨਾਕਾਰ ਜ਼ੋਨ-ਏ ਮੋਹਨ ਸਿੰਘ ਦੀ ਅਗਵਾਈ ਹੇਠ ਇਮਾਰਤੀ ਸ਼ਾਖਾ ਦੀ ਟੀਮ ਵਲੋਂ ਕਾਕੋਵਾਲ ਰੋਡ ‘ਤੇ ਆਮੰਤਰਣ ਕਾਲੋਨੀ ਦੇ ਨਜ਼ਦੀਕ ਬਿਨ੍ਹਾਂ ਮਨਜੂਰੀ ਵਿਕਸਤ ਕੀਤੀ ਜਾ ਰਹੀ ਕਾਲੋਨੀ ਦੀਆਂ ਸੜਕਾਂ ਪੁੱਟ ਦਿੱਤੀਆਂ ਅਤੇ ਕੀਤੀ ਜਾ ਰਹੀ ਗੈਰ-ਕਾਨੂੰਨੀ ਉਸਾਰੀ ਢਾਹ ਦਿੱਤੀ।

ਉਨ੍ਹਾਂ ਦੱਸਿਆ ਕਿ ਸਹਾਇਕ ਨਿਗਮ ਯੋਜਨਾਕਾਰ ਜੋਨ-ਸੀ ਸਤੀਸ਼ ਕੁਮਾਰ ਦੀ ਅਗਵਾਈ ਹੇਠ ਇਮਾਰਤੀ ਸ਼ਾਖਾ ਟੀਮ ਵਲੋਂ ਬਿਨ੍ਹਾਂ ਮਨਜੂਰੀ ਬਣ ਰਹੀਆਂ ਤਿੰਨ ਕਾਲੋਨੀਆਂ ਅਤੇ ਅੱਧੀ ਦਰਜਨ ਨਾਜਾਇਜ਼ ਇਮਾਰਤਾਂ ਢਾਹ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਕ ਕਾਲੋਨੀ ਈਸਟਮੈਨ ਫੈਕਟਰੀ ਦੇ ਸਾਹਮਣੇ ਡਾਬਾ ਅਤੇ ਲੁਹਾਰਾ ‘ਚ ਢਿੱਲੋਂ ਚੌਕ ਨਜਦੀਕ ਬਣ ਰਹੀ ਕਾਲੋਨੀ ਦੀਆਂ ਸੜਕਾਂ, ਸੀਵਰੇਜ ਮੇਨਹੋਲ ਪੁੱਟ ਦਿੱਤੇ ਹਨ।

Facebook Comments

Trending