Connect with us

ਪੰਜਾਬ ਨਿਊਜ਼

ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਵੱਲੋਂ ਸਥਾਪਨਾ ਦਿਵਸ ਸਮਾਗਮ ਸ਼ੁਰੂ

Published

on

College of Animal Biotechnology launches Foundation Day function

ਲੁਧਿਆਣਾ : ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਆਪਣੇ ਸਥਾਪਨਾ ਦਿਵਸ ਦੇ ਸਾਮਗਮ ਦੀ ਸ਼ੁਰੂਆਤ ਕੀਤੀ। ਕਾਲਜ ਦੇ ਡੀਨ ਅਤੇ ਸਥਾਪਨਾ ਸਮਾਗਮ ਦੇ ਚੇਅਰਮੈਨ ਡਾ. ਯਸ਼ਪਾਲ ਸਿੰਘ ਮਲਿਕ ਨੇ ਦੱਸਿਆ ਕਿ ਇਹ ਸਮਾਗਮ 27 ਫਰਵਰੀ 2022 ਤਕ ਪੰਜ ਦਿਨ ਚੱਲੇਗਾ।

ਸਮਾਗਮ ਦੇ ਸਹਿ-ਚੇਅਰਮੈਨ ਡਾ. ਰਾਮ ਸਰਨ ਸੇਠੀ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਦਿਨਾਂ ਦੌਰਾਨ 7 ਪ੍ਰਤੀਯੋਗੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿਚ ਫੋਟੋਗ੍ਰਾਫੀ, ਪੋਸਟਰ ਬਣਾਉਣਾ, ਕਾਰਟੂਨ, ਰੰਗੋਲੀ ਬਣਾਉਣਾ, ਕੋਲਾਜ ਬਣਾਉਣਾ, ਕਲੇ ਮਾਡਿਲੰਗ ਅਤੇ ਭਾਸ਼ਣਕਾਰੀ ਦੇ ਮੁਕਾਬਲੇ ਹੋਣਗੇ।

ਡਾ. ਸਿਮਰਿੰਦਰ ਸਿੰਘ ਸੋਢੀ, ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਸਮੇਂ ਲੱਗੇ ਲਾਕਡਾਊਨ ਤੋਂ ਬਾਅਦ ਇਹ ਇਸ ਕਿਸਮ ਦੀ ਪਹਿਲੀ ਸੱਭਿਆਚਾਰਕ ਗਤੀਵਿਧੀ ਹੈ ਜਿਸ ਵਿਚ ਵਿਦਿਆਰਥੀ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਨਵੇਂ ਉਤਸ਼ਾਹ ਦਾ ਸੰਚਾਰ ਕੀਤਾ ਹੈ। ਸਮਾਗਮ ਦੇ ਪਹਿਲੇ ਦਿਨ ਕਾਰਟੂਨ ਮੁਕਾਬਲੇ ਕਰਵਾਏ ਗਏ।

Facebook Comments

Trending