ਲੁਧਿਆਣਾ : ਸੈਂਟਰਲ ਮਹਿਲਾ ਜੇਲ੍ਹ ‘ਚ ਇਕ ਹਵਾਲਾਤੀ ਔਰਤ ਦੀ ਹੋਰ ਬੰਦੀ ਔਰਤਾਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੱਲ ਹੱਥੋਪਾਈ ਤੱਕ ਪੁੱਜਣ ਮਗਰੋਂ ਇਕ ਹਵਾਲਾਤੀ ਔਰਤ ਜ਼ਖਮੀ ਹੋ ਗਏ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਜੇਲ੍ਹ ਦੇ ਅੰਦਰ ਪੀ. ਸੀ. ਓ. ‘ਤੇ ਫੋਨ ਕਰਨ ਲਈ ਕੁੱਝ ਬੰਦੀ ਔਰਤਾਂ ਲਾਈਨ ਲਾ ਕੇ ਖੜ੍ਹੀਆਂ ਸਨ ਅਤੇ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਸਨ।
ਇੰਨੇ ਨੂੰ ਉੱਥੇ ਇਕ ਹੋਰ ਹਵਾਲਾਤੀ ਔਰਤ ਫੋਨ ਕਰਨ ਲਈ ਪਹੁੰਚੀ। ਉਸ ਨੇ ਪਹਿਲਾਂ ਤੋਂ ਖੜ੍ਹੀਆਂ ਬੰਦੀ ਔਰਤਾਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ‘ਚ ‘ਚ ਕੁੱਟਮਾਰ ਸ਼ੁਰੂ ਹੋ ਗਈ, ਜਿਸ ਦੌਰਾਨ ਜਗਜੀਤ ਕੌਰ ਨਾਂ ਦੀ ਹਵਾਲਾਤੀ ਜਨਾਨੀ ਜ਼ਖਮੀ ਹੋ ਗਈ। ਜੇਲ੍ਹ ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।