Connect with us

ਅਪਰਾਧ

ਰੇਲ ਗੱਡੀਆਂ ‘ਚ ਜ਼ਹਿਰ ਖੁਰਾਨੀ ਗੈਂਗ ਦੀ ਦਹਿਸ਼ਤ, ਚਾਰ ਲੋਕਾਂ ਨੂੰ ਬਣਾਇਆ ਸ਼ਿਕਾਰ

Published

on

Poison Khurani gang terrorizes trains, killing four

ਲੁਧਿਆਣਾ : ਲੰਬੀ ਦੂਰੀ ਦੀਆਂ ਰੇਲ ਗੱਡੀਆਂ ਵਿੱਚ ਜ਼ਹਿਰ ਖੁਰਾਨੀ ਗਿਰੋਹ ਦੀ ਦਹਿਸ਼ਤ ਵੱਧ ਰਹੀ ਹੈ। ਪਿਛਲੇ ਦਿਨੀ ਗਿਰੋਹ ਨੇ ਕਰਮਭੂਮੀ ਐਕਸਪ੍ਰੈਸ ਵਿੱਚ ਚਾਰ ਵਿਅਕਤੀਆਂ ਦਾ ਸ਼ਿਕਾਰ ਕੀਤਾ। ਚਾਰਾਂ ਨੂੰ ਬੇਹੋਸ਼ੀ ਦਾ ਉਦੋਂ ਪਤਾ ਲੱਗਾ ਜਦੋਂ ਟੀਟੀਈ ਉਨ੍ਹਾਂ ਤੋਂ ਟਿਕਟਾਂ ਮੰਗਣ ਪਹੁੰਚੇ। ਚਾਰਾਂ ਨੂੰ ਬੇਹੋਸ਼ ਦੇਖ ਕੇ ਟੀ ਟੀ ਨੇ ਅੰਬਾਲਾ ਸਟੇਸ਼ਨ ‘ਤੇ ਆਰਪੀਐਫ ਅਤੇ ਜੀਆਰਪੀ ਨੂੰ ਸੂਚਿਤ ਕੀਤਾ।

ਬੇਹੋਸ਼ ਮੁਸਾਫਿਰਾਂ ਨੂੰ ਰੇਲ ਗੱਡੀ ਤੋਂ ਉਤਾਰਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ। ਲੰਬੀ ਦੂਰੀ ਦੀਆਂ ਰੇਲ ਗੱਡੀਆਂ ਵਿਚ ਇਸ ਤਰ੍ਹਾਂ ਜ਼ਹਿਰ ਖੁਰਾਨੀ ਗਰੋਹ ਤੋਂ ਛੁਟਕਾਰਾ ਪਾਉਣ ਲਈ ਰੇਲਵੇ ਨੇ ਨਵੀਆਂ ਯੋਜਨਾਵਾਂ ਬਣਾ ਕੇ ਸਾਰੇ ਸਟੇਸ਼ਨਾਂ ‘ਤੇ ਚੌਕਸੀ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਇਸੇ ਲੜੀ ਤਹਿਤ ਮੰਗਲਵਾਰ ਸਵੇਰੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਆਰਪੀਐਫ ਤੇ ਜੀਆਰਪੀ ਦੀ ਟੀਮ ਨੇ ਸਟੇਸ਼ਨ ਤੇ ਜਾਗਰੂਕਤਾ ਮੁਹਿੰਮ ਚਲਾ ਕੇ ਯਾਤਰੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਕਿਸੇ ਵੀ ਅਣਜਾਣ ਵਿਅਕਤੀ ਤੋਂ ਕੁਝ ਨਾ ਖਾਣ ਤੇ ਨਾ ਹੀ ਕਿਸੇ ਅਣਜਾਣ ਵਿਅਕਤੀ ਨਾਲ ਰਾਬਤਾ ਰੱਖਣ। ਆਰਪੀਐਫ ਦੇ ਪੋਸਟ ਕਮਾਂਡਰ ਅਨਿਲ ਕੁਮਾਰ ਨੇ ਕਿਹਾ ਕਿ ਆਰਪੀਐਫ ਰੇਲ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਚੌਕਸੀ ਰੱਖ ਰਿਹਾ ਹੈ।

ਇਸ ਸਬੰਧੀ ਲੁਧਿਆਣਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਤਰੁਣ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੀ ਆਰ ਪੀ ਅਤੇ ਆਰ ਪੀ ਐੱਫ ਨੂੰ ਜ਼ਹਿਰ ਖੁਰਾਣੀ ਗੈਂਗ ਤੋਂ ਛੁਟਕਾਰਾ ਪਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਹੁਣ ਜ਼ਹਿਰ ਖੁਰਾਣੀ ਦੀ ਕੋਈ ਘਟਨਾ ਨਾ ਵਾਪਰੇ।

Facebook Comments

Trending