ਪੰਜਾਬੀ
ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ
Published
3 years agoon
ਲੁਧਿਆਣਾ : ਅੱਜ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੂਧਿਆਣਾ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ । ਇਸ ਸਮੇ ਪ੍ਰਿੰਸੀਪਲ ਕਾਲਜ਼ ਸਟਾਫ , ਵਿਦਿਆਰਥੀਆਂ ਨੇ ਤਾਅ ਉਮਰ ਪੰਜਾਬੀ ਬੋਲਣ ,ਪੰਜਾਬੀ ਪੜਨ, ਪੰਜਾਬੀ ਲਿਖਣ , ਪੰਜਾਬੀ ਦਾ ਪ੍ਰਚਾਰ ਤੇ ਪਸਾਰ ਕਰਨ ਦਾ ਅਹਿਦ ਲਿਆ ।
ਉੱਘੇ ਵਿਦਵਾਨ ਅਤੇ ਲੋਕ ਸਾਹਿਤ ਦੇ ਮਹਾਨ ਚਿੰਤਕ ਡਾਕਟਰ ਜੀਤ ਸਿੰਘ ਜੋਸ਼ੀ ਨੇ ਪੰਜਾਬੀ ਮਾਤ ਭਾਸ਼ਾ ਦਿਵਸ ਦੀ ਸਾਰਥਿਕਤਾ , ਲੋਕ ਸਾਹਿਤ ਅਤੇ ਲੋਕ ਧਾਰਾ ਦੇ ਪ੍ਰਸੰਗ ਵਿਚ ਮਾਤ ਭਾਸ਼ਾ ਦੇ ਮਹੱਤਵ ਬਾਰੇ ਖੁੱਲ ਕੇ ਚਰਚਾ ਕੀਤੀ । ਓਹਨਾ ਨੇ ਕਿਹਾ ਭਾਸ਼ਾ ਕਿਸੇ ਵੀ ਦੇਸ਼ ਕੌਮ ਅਤੇ ਖਿੱਤੇ ਦੇ ਲੋਕਾਂ ਦਾ ਸਰਮਾਇਆ ਹੁੰਦੀ ਹੈ । ਪੰਜਾਬੀ ਵਿਭਾਗ ਦੇ ਮੁਖੀ ਪ੍ਰੋ ਅਮਿਤਾ ਥੰਮਨ ਕਾਲਜ਼ ਵੇਹੜੇ ਆਉਣ ਤੇ ਮੁੱਖ ਵਕਤਾ ਅਤੇ ਹੋਰ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ ।
ਕਾਲਜ਼ ਪ੍ਰਿੰਸੀਪਲ dr ਸਤਿਆ ਰਾਣੀ ਨੇ ਪੰਜਾਬੀ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਮਾਂ ਬੋਲੀ ਭੁੱਲਣ ਵਾਲੀਆਂ ਕੌਮਾਂ ਮਿੱਟੀ ਚ ਰੁਲ ਜਾਂਦੀਆਂ ਹਨ । ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਪਹੁੰਚੇ ਪ੍ਰਿੰਸੀਪਲ ਪ੍ਰੋਮਿਲਾ ਸ਼ਰਮਾ ਨੇ ਵਿਦਿਆਰਥੀਆਂ ਦੇ ਰੂ ਬ ਰੁ ਹੁੰਦਿਆਂ ਮਾਂ ਬੋਲੀ ਪੰਜਾਬੀ ਨੂੰ ਗੁਰੂਆਂ ,ਪੀਰਾਂ, ਰਿਸ਼ੀਆਂ, ਮੁੰਨੀਆਂ ਭਾਸ਼ਾ ਦਸਦਿਆਂ ਕਿਹਾ ਮਾਤ ਭਾਸ਼ਾ ਮਾਂ ਦੀ ਬੋਲੀ ਹੈ । ਨੌਜਵਾਨਾਂ ਨੂੰ ਆਪਣੀ ਮਾਂ ਬੋਲੀ ਨੂੰ ਸਤਿਕਾਰ ਦੇਣਾ ਚਾਹੀਦਾ ਹੈ ।
You may like
-
ਮੇਜਰ ਧਿਆਨ ਚੰਦ ਦੇ 118ਵੇਂ ਜਨਮ ਦਿਨ ‘ਤੇ ਮਨਾਇਆ ਰਾਸ਼ਟਰੀ ਖੇਡ ਦਿਵਸ
-
ਲੁਧਿਆਣਾ ਦੇ ਸਰਕਾਰੀ ਕਾਲਜ ਦੇ ਫਿਨਿਸ਼ਿੰਗ ਸਕੂਲ ਵਿੱਚ ਹੁਨਰ ਵਿਕਾਸ ਬਾਰੇ ਵਰਕਸ਼ਾਪ ਦਾ ਆਯੋਜਨ
-
ਫਿਲਾਸਫੀ ਸੁਸਾਇਟੀ ਦੁਆਰਾ ਮਨਾਇਆ ਗਿਆ ਸਥਾਪਨਾ ਸਮਾਰੋਹ
-
ਸਰਕਾਰੀ ਕਾਲਜ ਲੜਕੀਆਂ ਵਿਖੇ ਮਨਾਇਆ 74ਵਾਂ ਗਣਤੰਤਰ ਦਿਵਸ
-
ਭਾਰਤ ਇੱਕ ਸੁਪਰ ਪਾਵਰ ਦੀ ਸੰਭਾਵਨਾ ‘ਤੇ ਕਰਵਾਈ ਵਿਚਾਰ ਚਰਚਾ
-
ਸਰਕਾਰੀ ਕਾਲਜ ਲੜਕੀਆਂ ਵਿਖੇ ਕਰਵਾਇਆ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਲੈਕਚਰ