ਖੰਨਾ : ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ 2 ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸਿਟੀ ਖੰਨਾ ਵਿਚ ਧਾਰਾ 323, 341, 506, 34 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਮਾਮਲੇ ਦੀ ਪੁਲਿਸ ਨੂੰ ਲਿਖਾਏ ਬਿਆਨਾਂ ‘ਚ ਸ਼ਿਕਾਇਤਕਰਤਾ ਰਾਮ ਪ੍ਰਸਾਦ ਰਾਮ ਵਾਸੀ ਗਗਨ ਫੀਡ ਫ਼ੈਕਟਰੀ ਫੋਕਲ ਪੁਆਇੰਟ ਖੰਨਾ ਨੇ ਕਿਹਾ ਕਿ ਉਹ 18 ਫਰਵਰੀ ਨੂੰ ਗੱਡੀ ਕੰਡਾ ਕਰਵਾਉਣ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਕੁਨਾਲ ਚੇਤਨ ਅਤੇ ਲੇਖ ਰਾਜ ਵਾਸੀ ਉੱਤਮ ਨਗਰ ਖੰਨਾ ਨੇ ਘੇਰ ਕੇ ਉਸ ਦੀ ਕੁੱਟਮਾਰ ਕੀਤੀ। ਪੁਲਿਸ ਨੇ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।