Connect with us

ਪੰਜਾਬੀ

ਗਾਬੜ੍ਹੀਆ ਨੇ ਡੋਰ-ਟੂ-ਡੋਰ ਚੋਣ ਮੁਹਿੰਮ ਦੌਰਾਨ ਪਾਰਟੀ ਦੀਆਂ ਨੀਤੀਆਂ ਤੋਂ ਕਰਵਾਇਆ ਜਾਣੂ

Published

on

Gabria introduced the party's policies during the dot-to-door election campaign

ਲੁਧਿਆਣਾ : ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੀ ਚੋਣ ਮੁਹਿੰਮ ਨੂੰ ਉਸ ਵਕਤ ਹੋਰ ਤਾਕਤ ਮਿਲੀ, ਜਦ ਕਈ ਟਕਸਾਲੀ ਕਾਂਗਰਸੀ ਆਗੂਆਂ ਵਲੋਂ ਜਥੇਦਾਰ ਗਾਬੜ੍ਹੀਆ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਪੰਜੇ ਦਾ ਸਾਥ ਛੱਡ ਤੱਕੜੀ ਦਾ ਪੱਲਾ ਫੜਿਆ।

ਇਸ ਮੌਕੇ ਜੱਥੇਦਾਰ ਗਾਬੜ੍ਹੀਆ ਨੇ ਸ਼ਮਸ਼ੇਰ ਸਿੰਘ ਸ਼ੇਰਾ, ਬਲਦੇਵ ਸਿੰਘ, ਪਵਨ ਕੁਮਾਰ ਪੱਪੂ, ਕੁਲਦੀਪ ਸਿੰਘ ਚਮਕੀਲਾ, ਰਮੇਸ਼ ਕੁਮਾਰ ਮੇਸੀ ਅਤੇ ਗੱਜਣ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ‘ਤੇ ਵਧਾਈ ਦਿੱਤੀ, ਉੱਥੇ ਵਿਸ਼ਵਾਸ ਦਿਵਾਇਆ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ-ਬਸਪਾ ਗੱਠਜੋੜ ਦੀ ਬਨਣ ਜਾ ਰਹੀ ਸਰਕਾਰ ਵਿਚ ਉਨ੍ਹਾਂ ਨੂੰ ਬਣਦਾ ਮਾਣ ਤੇ ਸਤਿਕਾਰ ਦਿਵਾਇਆ ਜਾਵੇਗਾ।

ਇਸ ਮੌਕੇ ਜੱਥੇਦਾਰ ਗਾਬੜ੍ਹੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਕਾਟੋ-ਕਲੇਸ਼ ਪਹਿਲਾ ਹੀ ਜੱਗ ਜਾਹਿਰ ਹੋ ਚੁੱਕਿਆ ਹੈ ਤੇ ਹੁਣ ਕਾਂਗਰਸ ਪਾਰਟੀ ਦੇ ਉਮੀਦਵਾਰ ਬੈਸਾਖੀਆ ਸਹਾਰੇ ਚੱਲਣ ਨੂੰ ਤਿਆਰ ਹੋ ਚੁੱਕੇ ਹਨ। ਵਾਰਡ 32, ਸਤਿਗੁਰੂ ਨਗਰ ਵਿਖੇ ਡੋਟ-ਟੂ-ਡੋਰ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਜਸਬੀਰ ਸਿੰਘ ਖੈਰਾ, ਜੀਵਨ ਸੇਖਾਂ, ਠਾਕੁਰ ਵਿਸਵਨਾਥ ਸਿੰਘ, ਚੰਦਰ ਭਾਨ, ਬੂਟਾ ਸਿੰਘ ਮਾਨ, ਬਿੰਨੀ ਮਾਨ, ਬੋਬੀ ਸੰਧੂ, ਜੱਗਾ ਮਾਨ, ਗੁਰਕਮਲ ਸਿੰਘ, ਹਰਜਿੰਦਰ ਸਿੰਘ ਭੋਗਲ, ਹਰਮਨਪ੍ਰੀਤ ਸਿੰਘ ਅਨੇਜਾ, ਇੰਦਰਜੀਤ ਸਿੰਘ ਡਾਬਾ, ਸਖਵੀਰ ਸਿੰਘ ਸੰਧੂ, ਮਨਜੀਤ ਸਿੰਘ ਲੁਹਾਰਾ, ਅੰਮਿ੍ਤ ਸੰਧੂ, ਜਾਗਵਿੰਦਰ ਸਿੰਘ ਸੋਢੀ, ਜਗਜੋਤ ਸਿੰਘ ਸੋਢੀ, ਹਰਵਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।

Facebook Comments

Trending