Connect with us

ਅਪਰਾਧ

ਨੇਪਾਲੀ ਨੌਕਰ ਨੇ ਸਾਢੇ ਸੱਤ ਲੱਖ ਰੁਪਏ ਅਤੇ ਕਰੋੜਾਂ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਕੀਤੇ ਚੋਰੀ

Published

on

Nepali servant steals Rs 7.5 lakh and gold and diamond jewelery worth crores of rupees

ਲੁਧਿਆਣਾ : ਲੰਬੇ ਸਮੇਂ ਤੋਂ ਕੋਠੀ ਵਿਚ ਕੰਮ ਕਰ ਰਹੇ ਨੇਪਾਲੀ ਨੌਕਰ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਕਾਰੋਬਾਰੀ ਦੇ ਕਰੋੜਾਂ ਰੁਪਏ ਦੀ ਕੀਮਤ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਤੇ ਸਾਢੇ ਸੱਤ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ । ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸਨਵਿਊ ਕਲੋਨੀ ਇਆਲੀ ਕਲਾਂ ਦੇ ਰਹਿਣ ਵਾਲੇ ਕਾਰੋਬਾਰੀ ਮੁਕੇਸ਼ ਜੈਨ ਦੇ ਬਿਆਨ ਉੱਪਰ ਨੇਪਾਲ ਦੇ ਵਾਸੀ ਅੰਕਿਤ ਪ੍ਰਸਾਦ ਜੋਸ਼ੀ ,ਚੱਕਰ ਬਹਾਦਰ ਮਲ ਅਤੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ।

ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮੁਕੇਸ਼ ਜੈਨ ਨੇ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਆਪੋ ਆਪਣੇ ਕੰਮਕਾਜ ਦੇ ਸਬੰਧ ਵਿਚ ਘਰ ਤੋਂ ਬਾਹਰ ਸਨ ।ਘਰ ਦੀ ਪਹਿਲੀ ਮੰਜ਼ਿਲ ਤੇ ਮਿਸਤਰੀ ਕੰਮ ਕਰ ਰਹੇ ਸਨ ।ਸ਼ਾਮ ਤਕਰੀਬਨ ਸੱਤ ਵਜੇ ਦੇ ਕਰੀਬ ਮੁਕੇਸ਼ ਜੈਨ ਦੀ ਨੂੰਹ ਘਰ ਵਿੱਚ ਆਈ । ਕੋਠੀ ਦੇ ਦਰਵਾਜ਼ੇ ਖੁੱਲ੍ਹੇ ਦੇਖ ਉਸ ਨੇ ਪਹਿਲੀ ਮੰਜ਼ਿਲ ਤੇ ਕੰਮ ਕਰ ਰਹੇ ਮਿਸਤਰੀਆਂ ਕੋਲੋਂ ਪੁੱਛਗਿੱਛ ਕੀਤੀ ।

ਮਿਸਤਰੀਆਂ ਦੇ ਮੁਤਾਬਕ ਉਨ੍ਹਾਂ ਦਾ ਨੌਕਰ ਅੰਕਿਤ ਪ੍ਰਸਾਦ ਜੋਸ਼ੀ ਆਪਣੇ ਤਿੰਨ ਹੋਰ ਸਾਥੀਆਂ ਨੂੰ ਲੈ ਕੇ ਘਰ ਵਿੱਚ ਆਇਆ ਅਤੇ ਕੁਝ ਸਮੇਂ ਬਾਅਦ ਸਾਰੇ ਆਪੋ ਆਪਣੇ ਬੈਗ ਚੁੱਕ ਕੇ ਚਲੇ ਗਏ ।ਪਰਿਵਾਰਕ ਮੈਬਰਾਂ ਨੇ ਜਦ ਘਰ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਘਰ ਚੋਂ ਸਾਢੇ 7 ਲੱਖ ਰੁਪਏ ਦੀ ਨਕਦੀ ,ਚਾਰ ਡਾਇਮੰਡ ਦੇ ਸੈੱਟ,12 ਕੜੇ ,8 ਕਿੱਟੀ ਸੈੱਟ ,6 ਮੁੰਦਰੀਆਂ ,2ਬ੍ਰੈਸਲੇਟ ,ਕੁਝ ਸੋਨੇ ਦੇ ਸਿੱਕੇ ਅਤੇ 3 ਚੇਨੀਆਂ ਚੋਰੀ ਹੋ ਚੁੱਕੀਆਂ ਸਨ । ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੁਕੇਸ਼ ਜੈਨ ਬਿਆਨ ਉੱਪਰ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।

Facebook Comments

Trending