Connect with us

ਪੰਜਾਬੀ

ਪ੍ਰਵੀਨ ਬਾਂਸਲ ਨੇ ਪੰਜਾਬ ਹਿਤੈਸ਼ੀ ਨੀਤੀਆਂ ਦੀ ਦਿੱਤੀ ਜਾਣਕਾਰੀ

Published

on

Praveen Bansal gives information about Punjab friendly policies

ਲੁਧਿਆਣਾ  :  ਵਿਧਾਨ ਸਭਾ ਹਲਕਾ ਉਤਰੀ ਤੋਂ ਭਾਜਪਾ ਉਮੀਦਵਾਰ ਪ੍ਰਵੀਨ ਬਾਂਸਲ ਨੇ ਜੱਸੀਆਂ ਰੋਡ, 22 ਫੁਟਾ ਰੋਡ ਤੇ ਛਾਉਣੀ ਮੁਹੱਲਾ ਵਿਖੇ ਆਯੋਜਿਤ ਵੱਖ-ਵੱਖ ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਸਥਾਨਕ ਲੋਕਾਂ ਨੂੰ ਕੇਂਦਰ ਸਰਕਾਰ ਵਲੋਂ ਲਾਗੂ ਕੀਤੀਆਂ ਗਈਆਂ ਪੰਜਾਬ ਹਿਤੈਸ਼ੀ ਨੀਤੀਆਂ ਦੀ ਜਾਣਕਾਰੀ ਦਿੱਤੀ।

ਸ੍ਰੀ ਬਾਂਸਲ ਨੇ ਵਿਧਾਨ ਸਭਾ ਉਤਰੀ ਦੇ ਉੱਜਵਲ ਭਵਿੱਖ ਲਈ ਭਾਜਪਾ ਦੇ ਪੱਖ ਵਿਚ ਮਤਦਾਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕੁਭੰਕਰਣੀ ਨੀਂਦ ਵਿਚ ਸੁੱਤੇ ਕਾਂਗਰਸੀ ਵਿਧਾਇਕ ਤੋਂ ਹੁਣ ਵਿਕਾਸ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਚੋਣ ਵਾਅਦੇ ਅਨੁਸਾਰ ਘਰ-ਘਰ ਨੌਕਰੀ ਦੇਣ ਦੀ ਬਜਾਏ ਆਪਣੇ ਪੁੱਤਰ ਨੂੰ ਨਾਇਬ ਤਹਿਸੀਲਦਾਰ ਵਰਗੇ ਮਲਾਈਦਾਰ ਸਰਕਾਰੀ ਅਹੁਦੇ ‘ਤੇ ਨੌਕਰੀ ਦਿਵਾ ਕੇ ਜ਼ਿੰਦਗੀ ਭਰ ਦੀ ਕਮਾਈ ਦਾ ਪ੍ਰੰਬਧ ਕਰ ਲਿਆ ਹੈ।

ਭਾਜਪਾ ਹੀ ਵਿਧਾਨ ਸਭਾ ਉੱਤਰੀ ਦੇ ਉੱਜਵਲ ਭਵਿੱਖ ਲਈ ਚੋਣ ਮੈਦਾਨ ਵਿਚ ਉਤਰੀ ਹੈ। ਇਸ ਦੌਰਾਨ ਜੱਸੀਆਂ ਰੋਡ ‘ਤੇ ਮੌਜੂਦ ਮਹਿਲਾ ਸ਼ਕਤੀ ਨੇ ਭਾਜਪਾ ਦੇ ਪੱਖ ਵਿਚ ਮਤਦਾਨ ਕਰ ਪ੍ਰਵੀਨ ਬਾਂਸਲ ਨੂੰ ਵਿਧਾਨ ਸਭਾ ਵਿਚ ਭੇਜਣ ਦਾ ਖੁੱਲੇ ਤੌਰ ‘ਤੇ ਐਲਾਨ ਕੀਤਾ।

Facebook Comments

Trending