ਡੇਹਲੋਂ (ਲੁਧਿਆਣਾ) : ਹਲਕਾ ਗਿੱਲ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕੇ.ਡੀ. ਵੈਦ ਦੇ ਹੱਕ ਵਿਚ ਪਿੰਡ ਸੀਲੋਂ ਕਲਾਂ ਵਿਖੇ ਭਰਵਾਂ ਚੋਣ ਜਲਸਾ ਹੋਇਆ, ਜਿਸ ਦੌਰਾਨ ਪਿੰਡ ਵਾਸੀਆਂ ਨੇ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।
ਇਸ ਸਮੇਂ ਉਮੀਦਵਾਰ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਸੂਬੇ ਦੀ ਭਲਾਈਹਿੱਤ ਮੁੜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸੂਬੇ ਨਾਲ ਧੋਖਾ ਕਰ ਰਹੀ ਹੈ ਤੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਕੇਜਰੀਵਾਲ ਦੇ ਬਿਆਨ ਪੰਜਾਬ ਆ ਕੇ ਹੋਰ ਅਤੇ ਦਿੱਲੀ ਜਾ ਕੇ ਹੋਰ ਹੋ ਜਾਂਦੇ ਹਨ, ਇਸ ਲਈ ‘ਆਪ’ ਦਾ ਦੋਹਰਾ ਚਿਹਰਾ ਸੂਬੇ ਨੂੰ ਨਿਘਾਰ ਵੱਲ ਧੱਕ ਦੇਵੇਗਾ।
ਵਿਧਾਇਕ ਵੈਦ ਨੇ ਦਾਅਵਾ ਕਰਦਿਆਂ ਕਿਹਾ ਕਿ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਦਾ ਮੁੜ ਜਿੱਤਣਾ ਤੈਅ ਹੈ। ਇਸ ਸਮੇਂ ਸਰਪੰਚ ਦਵਿੰਦਰ ਸਿੰਘ ਸੀਲੋਂ ਨੇ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।
ਇਸ ਸਮੇਂ ਪੰਜਾਬ ਕਾਂਗਰਸ ਸਕੱਤਰ ਪਰਮਜੀਤ ਸਿੰਘ ਘਵੱਦੀ, ਮਿਲਕ ਪਲਾਂਟ ਡਾਇਰੈਕਟਰ ਤੇਜਿੰਦਰ ਸਿੰਘ ਲਾਡੀ ਜੱਸੜ, ਸਰਪੰਚ ਯੂਨੀਅਨ ਸਰਪ੍ਰਸਤ ਮਹਾਂ ਸਿੰਘ ਰੁੜਕਾ, ਸਰਪੰਚ ਹਰਪ੍ਰੀਤ ਸਿੰਘ ਮੀਕਾ ਗਿੱਲ, ਸਰਪੰਚ ਦਵਿੰਦਰ ਸਿੰਘ ਸੀਲੋਂ ਕਲਾਂ, ਪੰਡਤ ਰਾਮ ਸੀਲੋਂ, ਸੰਮਤੀ ਮੈਂਬਰ ਜਗਰੂਪ ਸਿੰਘ, ਪੰਚ ਜਗਜੀਤ ਸਿੰਘ ਤੇ ਵੱਡੀ ਗਿਣਤੀ ‘ਚ ਔਰਤਾਂ ਸਮੇਤ ਕਾਂਗਰਸੀ ਸਮਰਥਕ ਹਾਜ਼ਰ ਸਨ।