Connect with us

ਪੰਜਾਬੀ

ਅਕਾਲੀ-ਬਸਪਾ ਦੀ ਸਰਕਾਰ ਬਣਨ ‘ਤੇ ਇਲਾਕੇ ਦਾ ਹੋਵੇਗਾ ਤੇਜੀ ਨਾਲ ਵਿਕਾਸ – ਢਾਂਡਾ

Published

on

With the formation of Akali-BSP government, the area will have rapid development - Dhanda

ਲੁਧਿਆਣਾ  :  ਸ਼੍ਰੋਮਣੀ ਅਕਾਲੀ ਦਲ ਅਤੇ ਬਹੂਜਨ ਸਮਾਜ ਪਾਰਟੀ ਦੇ ਹਲਕਾ ਆਤਮ ਨਗਰ ਤੋਂ ਸਾਂਝੇ ਉਮੀਦਵਾਰ ਹਰੀਸ਼ ਰਾਏ ਢਾਂਡਾ ਨੇ ਗੋਬਿੰਦ ਨਗਰ, ਦਸ਼ਮੇਸ਼ ਨਗਰ ਅਤੇ ਦੰਗਾ ਪੀੜ੍ਹਤ ਕਾਲੋਨੀ ਵਿਚ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਲਕਾ ਆਤਮ ਨਗਰ ਵਿਕਾਸ ਦੇ ਨਾਮ ‘ਤੇ ਬਹੁਤ ਪਿੱਛੜ ਗਿਆ ਹੈ ਅਤੇ ਇਲਾਕੇ ਨੂੰ ਵਿਕਾਸ ਦੀ ਵਧੇਰੇ ਲੋੜ ਹੈ।

ਉਨ੍ਹਾਂ ਕਿਹਾ ਕਿ ਇਲਾਕੇ ਦੇ ਮੌਜੂਦਾ ਵਿਧਾਇਕ ਨੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹੇ ਕਰਕੇ ਵੋਟਾਂ ਲੈਕੇ ਆਪਣਾ ਮਤਲਬ ਹਲ ਕਰ ਲਿਆ, ਜਦਕਿ ਵਿਕਾਸ ਤਾਂ ਕੀ ਕਰਨਾ, ਇਕ ਡੱਕਾ ਤੱਕ ਨਹੀਂ ਤੋੜਿਆ। ਉਨ੍ਹਾਂ ਨੇ ਕਿਹਾ ਆਤਮ ਨਗਰ ਹਲਕੇ ਦੇ ਵਿਚ ਕਈ ਸਨਅਤੀ ਇਕਾਈਆਂ ਹਨ, ਜਿਸ ਤੋਂ ਇਸ ਇਲਾਕੇ ‘ਚ ਸਰਕਾਰ ਨੂੰ ਵੱਡਾ ਰੈਵੀਨਿਊ ਟੈਕਸ ਦੇ ਰੂਪ ਵਿਚ ਆਉਂਦਾ ਹੈ।

ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਵਾਰ ਠਗਾਂ ਨੂੰ ਵੋਟਾਂ ਨਹੀਂ ਦੇਣੀਆਂ। ਹਰੀਸ਼ ਰਾਏ ਨੇ ਕਿਹਾ ਕਿ ਅਕਾਲੀ-ਬਸਪਾ ਦੀ ਸਰਕਾਰ ਬਣਨ ‘ਤੇ ਇਲਾਕੇ ਦਾ ਵਿਕਾਸ ਤੇਜੀ ਨਾਲ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਪਹਿਲਾਂ ਦੀ ਅਕਾਲੀ ਸਰਕਾਰ ਵੇਲੇ ਪੰਜਾਬ ਦੇ ਵਿਕਾਸ ਵੱਡੇ ਪੈਮਾਨੇ ‘ਤੇ ਹੋਇਆ ਕਿਉਂਕਿ ਅਕਾਲੀ ਦਲ ਜੋ ਕਹਿੰਦਾ ਹੈ ਉਹ ਕਰਦਾ ਵੀ ਹੈ।

ਇਸ ਦੌਰਾਨ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉਣ। ਮੀਟਿੰਗ ਵਿਚ ਪਾਰਟੀੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ‘ਤੇ ਬੀਬੀ ਮਨਜੀਤ ਕੌਰ ਚਹਿਲ ਨੂੰ ਅਕਾਲੀ ਦਲ ਮਹਿਲਾ ਵਿੰਗ ਸ਼ਹਿਰੀ ਦਾ ਸੀਨੀਅਰ ਮੀਤ ਪ੍ਰਧਾਨਤੇ ਸੀਮਾ ਰਾਣੀ ਨੂੰ ਜਰਨਲ ਸਕੱਤਰ ਬਣਾਇਆ ਗਿਆ।

 

Facebook Comments

Trending