ਪੰਜਾਬੀ
ਹਲਕਾ ਦੱਖਣੀ ‘ਚ ਸੀਵਰੇਜ਼ ਜਾਮ ਰਹਿਣ ਕਾਰਨ ਲੋਕ ਨਰਕ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ – ਗਾਬੜ੍ਹੀਆ
Published
3 years agoon
ਲੁਧਿਆਣਾ : ਵਿਧਾਨ ਸਭਾ ਹਲਕਾ ਦੱਖਣੀ ਤੋਂ ਸ਼ੋ੍ਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਜਥੇ: ਹੀਰਾ ਸਿੰਘ ਗਾਬੜੀਆ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਦੌਰਾਨ ਨਾ ਤਾਂ ਮੌਜੂਦਾ ਵਿਧਾਇਕ ਅਤੇ ਨਾ ਹੀ ਕਾਂਗਰਸ ਦੇ ਡਿਪਟੀ ਮੇਅਰ ਵਲੋਂ ਇਲਾਕਾ ਨਿਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ, ਸਿਹਤ ਅਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਾਈਆਂ, ਜਿਸ ਕਾਰਨ ਕਈ ਇਲਾਕਿਆਂ ਦੇ ਲੋਕ ਨਰਕ ਦੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਹਨ।
ਉਨ੍ਹਾਂ ਦੱਸਿਆ ਕਿ ਮੈਂ ਕਈ ਅਜਿਹੇ ਇਲਾਕਿਆਂ ਵਿਚ ਦੇਖਿਆ ਹੈ ਜਿਥੇ ਕਈ ਕਈ ਮਹੀਨੇ ਸੀਵਰੇਜ਼ ਜਾਮ ਰਹਿਣ ਕਾਰਨ ਲੋਕ ਨਰਕ ਦੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਹਨ। ਜੀਵਨ ਲਈ ਸਭ ਤੋਂ ਜ਼ਰੂਰੀ ਪੀਣ ਵਾਲਾ ਸਾਫ਼ ਪਾਣੀ ਮੌਜੂਣ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਕਾਂਗਰਸ ਵਲੋਂ ਸਮਾਰਟ ਸਿਟੀ ਦਾ ਰਾਗ ਅਲਾਪਿਆ ਜਾ ਰਿਹਾ ਹੈ, ਜਦਕਿ ਅਸਲੀਅਤ ਇਹ ਹੈ ਕਿ ਕੇਂਦਰ ਸਰਕਾਰ ਤੋਂ ਆਈ ਅਰਬਾਂ ਰੁਪਏ ਦੀ ਗ੍ਰਾਂਟ ਵਿਚੋਂ ਕਈ ਅਜਿਹੇ ਪ੍ਰੋਜੈਕਟ ਪਹਿਲਾਂ ਤੋਂ ਪੋਸ਼ ਕਾਲੋਨੀਆਂ ਵਿਚ ਸ਼ੁਰੂ ਕਰਾ ਦਿੱਤੇ ਹਨ, ਜਿਸ ਨਾਲ ਲੋਕਾਂ ਨੂੰ ਸਹੂਲਤ ਮਿਲਣ ਦੀ ਬਜਾਏ ਪਹਿਲਾਂ ਤੋਂ ਮੌਜੂਦ ਸਹੂਲਤਾਂ ਵੀ ਖਤਮ ਹੋ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਹਲਕਾ ਦੱਖਣੀ ਵਿਚ ਕੁਝ ਕਾਂਗਰਸੀ ਆਗੂਆਂ ਵਲੋਂ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕਰਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਹਕੀਕਤ ਇਸਦੇ ਉਲਟ ਹੈ। ਜੇਕਰ ਕਿਤੇ ਕੋਈ ਸੜਕ ਬਣੀ ਹੈ ਤਾਂ ਉਸ ਲਈ ਅਜਿਹਾ ਸਾਮਾਨ ਵਰਤਿਆ ਗਿਆ ਕਿ ਸੜਕ ਪੂਰੀ ਬਨਣ ਤੋਂ ਪਹਿਲਾਂ ਹੀ ਟੁੱਟ ਗਈ। ਸੱਤਾਧਾਰੀ ਦਲ ਦੇ ਆਗੂਆਂ, ਠੇਕੇਦਾਰਾਂ ਅਤੇ ਅਫ਼ਸਰਾਂ ਦੀ ਕਥਿਤ ਮਿਲੀ ਭੁਗਤ ਕਾਰਨ ਲੋਕਾਂ ਤੋਂ ਟੈਕਸਾਂ ਰਾਹੀਂ ਵਸੂਲ ਕੀਤੇ ਕਰੋੜਾਂ ਰੁਪਏ ਪਾਣੀ ਵਾਗ ਰੁੜ ਗਏ ਹਨ।
You may like
-
ਡੇਅਰੀਆਂ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ – ਦਲਜੀਤ ਸਿੰਘ ਗਰੇਵਾਲ
-
ਵਿਧਾਇਕ ਛੀਨਾ ਵਲੋਂ ਆਯੂਸ਼ਮਾਨ ਭਾਰਤ ਸਕੀਮ ਤਹਿਤ ਬਣਾਏ ਕਾਰਡ ਕੀਤੇ ਸਪੁਰਦ
-
ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਇੰਡੀਅਨ ਸਵੱਛਤਾ ਲੀਗ 2.O ਦਾ ਆਗਾਜ਼
-
ਵਿਧਾਇਕ ਛੀਨਾ ਵਲੋਂ 11 ਕੇ ਵੀ ਰੇਰੂ ਸਾਹਿਬ ਰੋਡ ਫੀਡਰ ਦਾ ਉਦਘਾਟਨ
-
ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਨੇ ਪਾਰਕ ਲਈ 34.50 ਲੱਖ ਦੀ ਗ੍ਰਾਂਟ ਕੀਤੀ ਜਾਰੀ
-
ਵਿਧਾਇਕ ਛੀਨਾ ਵਲੋਂ ਪੀ.ਪੀ.ਸੀ.ਬੀ. ਵਲੋਂ ਆਯੋਜਿਤ ”ਮਿਸ਼ਨ ਲਾਈਫ” ਪ੍ਰੋਗਰਾਮ ‘ਚ ਸ਼ਿਰਕਤ